ਜੇਪੀ ਸਿੰਘ ਪ੍ਰਧਾਨ ਤੇ ਬੀਬੀ ਵਿਜੇ ਲਕਸ਼ਮੀ ਜਨਰਲ ਸਕੱਤਰ ਚੁਣੇ
ਬੀਐਸ.ਸੈਣੀ ਨੇ 12 ਸਾਲਾਂ ਬਾਅਦ ਛੱਡੀ ਪ੍ਰਧਾਨਗੀ,ਜੇਪੀ. ਸਿੰਘ ਬਣੇ ਪ੍ਰਧਾਨ ਅਤੇ ਬੀਬੀ ਵਿਜੇ ਲਕਸ਼ਮੀ ਜਨਰਲ ਸਕੱਤਰ ਚੁਣੇ ਗਏ
Publish Date: Sun, 03 May 2026 04:22 PM (IST)
Updated Date: Sun, 03 May 2026 04:23 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਾਵਰਕਾਮ-ਟਰਾਂਸਕੋ ਪੰਜਾਬ ਸਬੰਧਿਤ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਯੂਨਿਟ ਦੀ ਚੋਣ ਮੀਟਿੰਗ ਵਿਚ ਇੰਜ. ਕਰਨੈਲ ਸਿੰਘ, ਬੀਐੱਸ ਸੈਣੀ ਪ੍ਰਧਾਨ, ਇੰਜ. ਗੁਰਮੁੱਖ ਸਿੰਘ ਸੀਨੀਅਰ ਮੀਤ ਪ੍ਰਧਾਨ, ਭਾਗ ਸਿੰਘ ਸੈਣੀ ਮੀਤ ਪ੍ਰਧਾਨ, ਮਦਨ ਸਿੰਘ ਮੀਤ ਪ੍ਰਧਾਨ ਅਤੇ ਜੈ ਚੰਦ ਮੀਤ ਪ੍ਰਧਾਨ ਦੀ ਪ੍ਰਧਾਨਗੀ ਮੰਡਲ ਹੇਠ ਗਾਂਧੀ ਮੈਮੋਰੀਅਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਹੋਈ। ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਗੁਰਮੇਲ ਸਿੰਘ ਜਨਰਲ ਸਕੱਤਰ ਨੇ ਪਿਛਲੇ 4 ਸਾਲਾਂ ਦੀ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਵਿੱਤ ਸਕੱਤਰ ਪੀਸੀ ਸੈਣੀ ਵੱਲੋਂ ਰੂਪਨਗਰ ਤੋਂ ਜ਼ੀਰਕਪੁਰ ਸ਼ਿਫ਼ਟ ਕਰਨ ਕਰ ਕੇ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਬੀਐੱਸ ਸੈਣੀ ਪ੍ਰਧਾਨ ਵੱਲੋਂ ਆਮਦਨ ਅਤੇ ਖ਼ਰਚੇ ਦਾ ਲੇਖਾ-ਜੋਖਾ ਰਿਪੋਰਟ ਪੇਸ਼ ਕੀਤੀ ਗਈ, ਦੋਵੇਂ ਰਿਪੋਰਟਾਂ ’ਤੇ 2 ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਹਾਊਸ ਵੱਲੋਂ ਦੋਵੇਂ ਰਿਪੋਰਟਾਂ ਸਰਬਸੰਮਤੀ ਨਾਲ ਪ੍ਰਵਾਨ ਕੀਤੀਆਂ ਗਈਆਂ। ਇਸ ਮੌਕੇ ਅਗਲੇ ਦੋ ਸਾਲਾਂ ਲਈ ਚੋਣ ਕਰਵਾਉਣ ਲਈ ਮਾਸਟਰ ਅਵਤਾਰ ਸਿੰਘ ਲੋਦੀਮਾਜਰਾ, ਇੰਜ. ਕਰਨੈਲ ਸਿੰਘ ਅਤੇ ਤੇਜਾ ਸਿੰਘ ਨੂੰ ਚੋਣ ਆਬਜ਼ਰਵਰ ਨਿਯੁਕਤ ਕਰਦੇ ਹੋਏ ਮੌਜੂਦਾ ਬਾਡੀ ਭੰਗ ਕਰ ਦਿੱਤੀ। ਸਮੂਹ ਮੈਂਬਰਾਂ ਵੱਲੋਂ ਪਿਛਲੇ 12 ਸਾਲਾਂ ਦੌਰਾਨ ਸਹਿਯੋਗ ਦੇਣ ਲਈ ਬੀਐੱਸ ਸੈਣੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਖ਼ੁਦ ਪ੍ਰਧਾਨ ਨਹੀਂ ਬਣਨਗੇ। ਸਗੋਂ ਨਵੀਂ ਲੀਡਰਸ਼ਿਪ ਨੂੰ ਮੌਕਾ ਦਿੱਤਾ ਜਾਵੇਗਾ। ਨਵੀਂ ਟੀਮ ਦੀ ਚੋਣ ਕਰਵਾਉਣ ਲਈ ਚੋਣ ਆਬਜ਼ਰਵਰ ਇੰਜ. ਕਰਨੈਲ ਸਿੰਘ ਵੱਲੋਂ ਹਾਊਸ ਨੂੰ ਉਮੀਦਵਾਰਾਂ ਦੇ ਨਾਮ ਪੇਸ਼ ਕਰਨ ਦੀ ਕੀਤੀ ਅਪੀਲ ਮੁਤਾਬਿਕ ਸਰਬਸੰਮਤੀ ਨਾਲ ਪ੍ਰਧਾਨ ਜੇਪੀ ਸਿੰਘ, ਸੀਨੀਅਰ ਮੀਤ ਪ੍ਰਧਾਨ ਭਾਗ ਸਿੰਘ ਸੈਣੀ, ਮੀਤ ਪ੍ਰਧਾਨ ਇੰਜ. ਬਲਬੀਰ ਸਿੰਘ ਮੀਆਂਪੁਰ, ਮੀਤ ਪ੍ਰਧਾਨ ਜੈ ਚੰਦ, ਜਨਰਲ ਸਕੱਤਰ ਬੀਬੀ ਵਿਜੇ ਲਕਸ਼ਮੀ, ਡਿਪਟੀ ਜਨਰਲ ਸਕੱਤਰ ਬੀਬੀ ਸਾਜਦਾ ਪ੍ਰਵੀਨ, ਵਿੱਤ ਸਕੱਤਰ ਸੁਰਿੰਦਰ ਕੁਮਾਰ, ਜੁਆਇੰਟ ਸਕੱਤਰ ਲਖਵੀਰ ਸਿੰਘ, ਜਥੇਬੰਦਕ ਸਕੱਤਰ ਸੁਖਦੇਵ ਸਿੰਘ ਹਰੀਪੁਰ ਅਤੇ ਆਡੀਟਰ ਸੁਦਾਗਰ ਸਿੰਘ ਉੱਪਲ ਨੂੰ ਚੁਣਿਆ ਗਿਆ। ਹਾਊਸ ਵੱਲੋਂ ਸਰਬਸੰਮਤੀ ਨਾਲ ਸਾਥੀ ਬੀਐੱਸ ਸੈਣੀ ਨੂੰ ਸਰਬਸੰਮਤੀ ਨਾਲ ਸਰਪ੍ਰਸਤ ਬਣਾਇਆ ਗਿਆ।