Punjab News : ਪੁਲਿਸ ਮੁਕਾਬਲੇ ਮਗਰੋਂ 5 ਸ਼ੂਟਰ ਚੜ੍ਹੇ ਅੜਿੱਕੇ, ਇੱਕ ਸ਼ੂਟਰ ਦੀ ਲੱਤ 'ਚ ਲੱਗੀ ਗੋਲੀ, 4 ਸਾਥੀ ਵੀ ਦਬੋਚੇ
ਖਾਲਿਸਤਾਨੀ ਗਤੀਵਿਧੀਆਂ ਦਾ ਵਿਰੋਧ ਕਰਨ ਵਾਲੇ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਦੇ ਮੈਨੇਜਰ ਰਣਜੀਤ ਸਿੰਘ ਦੇ ਪਰਿਵਾਰ ਦੀ ਰੂਪਨਗਰ ਦੇ ਪਿੰਡ ਰੋਲੂਮਾਜਰਾ ਵਿੱਚ ਰੇਕੀ ਕਰਨ ਅਤੇ ਮਾਰ ਦੇਣ ਦੀ ਨੀਅਤ ਨਾਲ ਆਏ ਗੈਂਗ ਦੇ ਮੈਂਬਰਾਂ ਦੀ ਪੁਲਿਸ ਨਾਲ ਮੁਠਭੇੜ ਹੋਈ।
Publish Date: Mon, 05 Jan 2026 04:59 PM (IST)
Updated Date: Mon, 05 Jan 2026 05:08 PM (IST)
ਸਟਾਫ ਰਿਪੋਰਟਰ, ਰੂਪਨਗਰ: ਖਾਲਿਸਤਾਨੀ ਗਤੀਵਿਧੀਆਂ ਦਾ ਵਿਰੋਧ ਕਰਨ ਵਾਲੇ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਦੇ ਮੈਨੇਜਰ ਰਣਜੀਤ ਸਿੰਘ ਦੇ ਪਰਿਵਾਰ ਦੀ ਰੂਪਨਗਰ ਦੇ ਪਿੰਡ ਰੋਲੂਮਾਜਰਾ ਵਿੱਚ ਰੇਕੀ ਕਰਨ ਅਤੇ ਮਾਰ ਦੇਣ ਦੀ ਨੀਅਤ ਨਾਲ ਆਏ ਗੈਂਗ ਦੇ ਮੈਂਬਰਾਂ ਦੀ ਪੁਲਿਸ ਨਾਲ ਮੁਠਭੇੜ ਹੋਈ।
ਇਸ ਮੁਕਾਬਲੇ ਵਿੱਚ ਇੱਕ ਮੁਲਜ਼ਮ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਹ ਪੁਲਿਸ ਹਿਰਾਸਤ ਵਿੱਚ ਹੈ, ਜਦਕਿ ਚਾਰ ਸਾਥੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਹਨ। ਇਸ ਦੀ ਜਾਣਕਾਰੀ ਐਸ.ਐਸ.ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਰੂਪਨਗਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਸਾਰੇ ਪੰਜੇ ਮੁਲਜ਼ਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਨ। ਮੁੱਖ ਸਰਗਨਾ ਕਰਨਦੀਪ ਸਿੰਘ ਉਰਫ਼ ਕੰਨੂ 'ਤੇ ਕਤਲ, ਕਤਲ ਲਈ ਰੇਕੀ ਕਰਨ ਅਤੇ ਘਰ 'ਤੇ ਫਾਇਰਿੰਗ ਕਰਨ ਦੇ ਵੱਖ-ਵੱਖ ਮਾਮਲੇ ਦਰਜ ਹਨ।