ਟੈਂਪੂ ਟਰੈਵਲ ਨੇ ਮਾਰੀ ਪਿਕਅੱਪ ਨੂੰ ਟੱਕਰ ਜਾਨੀ ਨੁਕਸਾਨ ਤੋਂ ਬਚਾਅ
ਟੈਂਪੂ ਟਰੈਵਲ ਨੇ ਮਾਰੀ ਪਿਕਅੱਪ ਨੂੰ ਟੱਕਰ ਜਾਨੀ ਨੁਕਸਾਨ ਤੋਂ ਬਚਾਅ
Publish Date: Sat, 08 Nov 2025 06:16 PM (IST)
Updated Date: Sat, 08 Nov 2025 06:16 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਪਿੰਡ ਦੇਹਣੀ ਨਜ਼ਦੀਕ ਇੱਕ ਟੈਂਪੂ ਟਰੈਵਲ ਨੇ ਖੜੀ ਪਿਕਅੱਪ ਜੀਪ ਨੂੰ ਟੱਕਰ ਮਾਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਦੇਹਣੀ ਦੇ ਨਜ਼ਦੀਕ ਇਕ ਪਿਕਅੱਪ ਜੀਪ ਫਾਸਟ ਟੈਗ ਲਗਵਾ ਰਹੇ ਸੀ ਤਾਂ ਸ਼੍ਰੀ ਕੀਰਤਪੁਰ ਸਾਹਿਬ ਤੋਂ ਬਿਲਾਸਪੁਰ ਜਾ ਰਹੀ ਟੈਂਪੂ ਟਰੈਵਲ ਨੇ ਪਿੱਛੇ ਤੋਂ ਜੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟੈਂਪੂ ਟਰੈਵਲ ਟੱਕਰ ਵੱਜਣ ਤੋਂ ਬਾਅਦ ਡਵਾਈਡਰ ਪਾਰ ਕਰਕੇ ਦੂਜੇ ਪਾਸੇ ਸੜਕ ਪਾਰ ਕਰਕੇ ਨਾਲੇ ਵਿਚ ਜਾ ਫਸੀ। ਇਸ ਦੌਰਾਨ ਜੀਪ ਦੇ ਫਾਸਟ ਟੈਗ ਲਗਾ ਰਹੇ ਕਰਮਚਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ 1033 ਤੇ ਫੋਨ ਕਰਕੇ ਸੜਕ ਬਣਾਉਣ ਵਾਲੀ ਕੰਪਨੀ ਨੂੰ ਇਤਲਾਹ ਦਿੱਤੀ ਗਈ। ਮੌਕੇ ’ਤੇ ਟੋਲ ਪਲਾਜ਼ਾ ਦੇ ਕਰਮਚਾਰੀ ਪਹੁੰਚ ਗਏ ਸਨ। ਇਸ ਹਾਦਸੇ ਵਿਚ ਸਵਾਰੀਆਂ ਅਤੇ ਕੋਲ ਖੜੇ ਲੋਕ ਬਾਲ ਬਾਲ ਬਚੇ। ਹਾਦਸੇ ਤੋਂ ਬਾਅਦ ਦੋਵੇਂ ਚਾਲਕਾਂ ਵਿਚਕਾਰ ਸਮਝੋਤੇ ਦੀ ਗੱਲਬਾਤ ਹੋ ਰਹੀ ਸੀ।