ਠੇਕੇਦਾਰੀ ਸਿਸਟਮ ਨੂੰ ਲੈ ਕੇ ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਹੜਤਾਲ
ਠੇਕੇਦਾਰੀ ਸਿਸਟਮ ਨੂੰ ਲੈ ਕੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ
Publish Date: Mon, 15 Sep 2025 05:57 PM (IST)
Updated Date: Mon, 15 Sep 2025 05:59 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ,
ਸ਼੍ਰੀ ਕੀਰਤਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਦਾਰਿਆਂ ਅੰਦਰ ਠੇਕੇਦਾਰੀ ਸਿਸਟਮ ਨੂੰ ਲਾਗੂ ਕਰਨ ਦੇ ਕੀਤੇ ਗਏ ਫੈਸਲੇ ਤੋਂ ਬਾਅਦ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਸਮੂਹ ਕਰਮਚਾਰੀਆਂ ਵੱਲੋਂ ਆਪਣਾ ਕੰਮ ਕਾਜ ਛੱਡ ਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਸੰਬੰਧ ਵਿਚ ਉਕਤ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਲੀ ਦੀ ਇੱਕ ਕੰਪਨੀ ਨੂੰ ਠੇਕਾ ਦੇ ਕੇ ਡੋਰ ਟੂ ਡੋਰ ਕਲੈਕਸ਼ਨ ਅਤੇ ਮਕੈਨੀਕਲ ਸਵੀਪਿੰਗ ਦਾ ਕੰਮ ਕਰਵਾਇਆ ਜਾਣਾ ਹੈ। ਉਹਨਾਂ ਕਿਹਾ ਕਿ ਜਦੋਂ ਕਿ ਉਕਤ ਕੰਪਨੀ ਦਾ ਐਸਟੀਮੇਟ ਬਹੁਤ ਵੱਡਾ ਹੈ, ਜਦਕਿ ਨਗਰ ਪੰਚਾਇਤ ਪਾਸ ਇਨੇ ਫੰਡ ਨਹੀਂ ਹੈ, ਜਿਹਦੇ ਨਾਲ ਕਿ ਉਹ ਕੰਮ ਕਰਵਾਏ ਜਾ ਸਕਣ, ਕਿਉਂਕਿ ਮੌਜੂਦਾ ਸਥਿਤੀ ਵਿਚ ਨਗਰ ਪੰਚਾਇਤ ਦੀ ਬਹੁਤ ਮਾੜੀ ਹਾਲਤ ਹੈ , ਜਿਹਦੇ ਨਾਲ ਇੱਥੇ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਵੀ ਬਹੁਤ ਮੁਸ਼ਕਿਲ ਹੈ , ਉਹਨਾਂ ਕਿਹਾ ਕਿ ਪਰ ਸਰਕਾਰ ਵੱਲੋਂ ਵੱਡੇ ਵੱਡੇ ਐਸਟੀਮੇਟ ਬਣਾ ਕੇ ਡੋਰ ਟੂ ਡੋਰ ਕਲੈਕਸ਼ਨ ਅਤੇ ਮਕੈਨਿਕਲ ਸਵੀਪਿੰਗ ਲਈ ਕੰਮ ਕਰਵਾਇਆ ਜਾ ਰਿਹਾ ਹੈ ,ਉਹ ਵੀ ਪ੍ਰਾਈਵੇਟ ਕੰਪਨੀਆਂ ਨਾਲ ਜਿਸ ਨਾਲ ਬਾਹਰ ਤੋਂ ਬੰਦੇ ਆਉਣਗੇ ਅਤੇ ਇੱਥੇ ਦੇ ਮੁਲਾਜ਼ਮਾਂ ਨੂੰ ਕਿਤੇ ਨਾ ਕਿਤੇ ਨੌਕਰੀ ਤੋਂ ਕੱਢਿਆ ਜਾਵੇਗਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਤੇ ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਆਪਣੇ ਫੈਸਲੇ ਵਾਪਸ ਨਹੀਂ ਲੈ ਲੈਂਦੀ, ਇਸ ਧਰਨੇ ਦੌਰਾਨ ਸੁਰਿੰਦਰ ਪਾਲ ਕੋੜਾ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ , ਹਿਮਾਂਸ਼ੂ ਟੰਡਨ ਐਮਸੀ ਵਾਰਡ ਨੰਬਰ , ਵਾਰਡ ਨੰਬਰ ਛੇ ਤੋਂ ਐਮਸੀ ਮਾੜੂ, ਰਜਨੀਸ਼ ਜੋਸ਼ੀ ਸਾਬਕਾ ਮੰਡਲ ਪ੍ਰਧਾਨ, ਸਫਾਈ ਕਰਮਚਾਰੀਆਂ ਦਾ ਸਾਥ ਦੇਣ ਲਈ ਪਹੁੰਚੇ ਅਤੇ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਮੰਨਣਾ ਚਾਹੀਦਾ ਹੈ। ਇਸ ਮੌਕੇ ਧਰਨੇ ਦੌਰਾਨ ਪ੍ਰਧਾਨ ਜਸਵੀਰ ਸਿੰਘ, ਸਲਾਹਕਾਰ ਸੰਜੀਵ ਕੁਮਾਰ, ਕੈਸ਼ੀਅਰ ਅਮਨਦੀਪ ਸਿੰਘ, ਵਾਈਸ ਪ੍ਰਧਾਨ ਅੰਸ਼ੁਲ ਕੁਮਾਰ, ਜਨਰਲ ਸਕੱਤਰ ਮਨਿੰਦਰ ਸਿੰਘ, ਸਿਕੰਦਰ, ਬਲਵੀਰ ਸਿੰਘ, ਵਿਨੇ ਕੁਮਾਰ, ਸੁਰਿੰਦਰ ਕੁਮਾਰ, ਯੋਗੇਸ਼, ਰਾਹੁਲ ਫਰਮਾਨ, ਕੇਸ਼ਵ, ਸਚਿਨ ਕੁਮਾਰ ਆਦਿ ਤੋਂ ਇਲਾਵਾ ਸਮੂਹ ਸਫਾਈ ਕਰਮਚਾਰੀ ਹਾਜ਼ਰ ਸਨ।