ਛਿੰਝ ਮੇਲੇ ਨੌਜਵਾਨਾਂ ਨੂੰ ਰਵਾਇਤੀ ਖੇਡਾਂ ਵੱਲ ਉਤਸ਼ਾਹਿਤ ਕਰਦੇ ਹਨ : ਚੱਢਾ
ਛਿੰਝ ਮੇਲੇ ਨੌਜਵਾਨਾਂ ਨੂੰ ਰਵਾਇਤੀ ਖੇਡਾਂ ਵੱਲ ਉਤਸ਼ਾਹਿਤ ਕਰਦੇ ਹਨ: ਵਿਧਾਇਕ ਦਿਨੇਸ਼ ਚੱਢਾ
Publish Date: Mon, 15 Sep 2025 05:06 PM (IST)
Updated Date: Mon, 15 Sep 2025 05:08 PM (IST)

ਲਾਲਪੁਰ ਦੇ ਵਿਕਾਸ ਕਾਰਜਾਂ ਲਈ ਪੰਜ ਲੱਖ ਦੀ ਗ੍ਰਾਂਟ ਦਾ ਐਲਾਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਖੇਤਰ ਦੇ ਪਿੰਡ ਲਾਲਪੁਰ ਵਿਖੇ ਛਿੰਜ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਕਾਲਾ ਹਰਿਆਣਾ ’ਤੇ ਫਾਰੁਕ ਜੰਮੂ ਵਿਚਕਾਰ ਹੋਈ,ਜਿਸ ਵਿਚ ਫਾਰੁਕ ਨੇ ਝੰਡੀ ਦੀ ਕੁਸ਼ਤੀ ਵਿਚ ਜਿੱਤ ਪ੍ਰਾਪਤ ਕੀਤੀ।ਇਸ ਛਿੰਝ ਮੇਲੇ ਦੌਰਾਨ ਕਰੀਬ 200 ਭਲਵਾਨਾਂ ਨੇ ਹਿੱਸਾ ਲਿਆ। ਵਿਰਾਸਤੀ ਛਿੰਝ ਮੇਲੇ ਪਿੰਡਾਂ ਵਿਚ ਭਾਈਚਾਰਕ ਏਕਤਾ ਅਤੇ ਨੌਜਵਾਨਾਂ ਨੂੰ ਰਵਾਇਤੀ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਪਿੰਡ ਲਾਲਪੁਰ ਦੇ ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਛਿੰਝ ਮੇਲੇ ਸਾਡੀਆਂ ਪੁਰਾਤਨ ਖੇਡਾਂ ਨੂੰ ਅੱਗੇ ਲੈ ਕੇ ਜਾਣ ਲਈ ਸਹਾਈ ਹੁੰਦੇ ਹਨ, ਉਹਨਾਂ ਨੇ ਇਸ ਮੌਕੇ ਬੋਲਦਿਆਂ ਪਿੰਡ ਦੇ ਵਿਕਾਸ ਕਾਰਜਾਂ ਸਬੰਧੀ ਆਪਣੇ ਵਿਚਾਰ ਰੱਖੇ ਅਤੇ ਪਿੰਡ ਨੂੰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗਰਾਂਟ ਮੁਹਈਆ ਕਰਾਉਣ ਦਾ ਐਲਾਨ ਕੀਤਾ।ਇਸ ਦੌਰਾਨ ਝਿੰਜ ਮੇਲੇ ਦਾ ਉਦਘਾਟਨ ਰਾਏ ਸੁਮੇਰ ਬਹਾਦੁਰ ਸਿੰਘ ਨੇ ਕੀਤਾ।ਇਸ ਤੋਂ ਇਲਾਵਾ ਅਕਾਲੀ ਆਗੂ ਜਰਨੈਲ ਸਿੰਘ ਔਲਖ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇਵੀਰ ਲਾਲਪੁਰਾ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਆਏ ਮਹਿਮਾਨਾਂ ਨੂੰ ਪਿੰਡ ਦੇ ਸਰਪੰਚ ਧੰਨਰਾਜ ਧੰਨੀ ਨੇ ਜੀ ਆਇਆਂ ਕਿਹਾ। ਛਿੰਝ ਕਮੇਟੀ ਦੇ ਪ੍ਰਧਾਨ ਨੰਦ ਲਾਲ ਸੈਣੀ ਸਮੇਤ ਸਮੁੱਚੀ ਛਿੰਜ ਕਮੇਟੀ ’ਤੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ’ਤੇ ਮੋਹਤਬਰਾਂ ਨੇ ਛਿੰਜ ਮੇਲੇ ਨੂੰ ਕਾਮਯਾਬ ਕਰਨ ਲਈ ਉਚੇਚੇ ਯਤਨ ਕੀਤੇ।