- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਪਾਰਟੀ ਇਸ ਗਊਸ਼ਾਲਾ ਦੇ ਪ੍ਰਬੰਧਕਾਂ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ, ਜੇ ਤਿੰਨ ਦਿਨਾਂ ਵਿਚ ਗਊਸ਼ਾਲਾ ਵਿਚ ਸੁਧਾਰ ਨਾ ਕੀਤਾ ਤਾਂ ਪਾਰਟੀ ਅਣਮਿੱਥੇ ਸਮੇਂ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦੇਵੇਗੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਗਊਸ਼ਾਲਾ ਸੁੱਖੇਮਾਜਰਾ ਦੀ ਜੁਡੀਸ਼ੀਅਲ ਜਾਂ ਕੇਂਦਰੀ ਏਜੰਸੀ ਤੋਂ ਜਾਂਚ ਕਰਵਾ ਕੇ ਪ੍ਰਬੰਧਕਾਂ ’ਤੇ ਮਾਮਲਾ ਦਰਜ ਕੀਤਾ ਜਾਵੇ।

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਪ੍ਰਸ਼ਾਸਨ ਤਹਿਤ ਚੱਲ ਰਹੀ ਪਿੰਡ ਸੁੱਖੇਮਾਜਰਾ ਦੀ ਗਊਸ਼ਾਲਾ ਵਿਚ ਭੁੱਖਮਰੀ ਨਾਲ ਗਊਆਂ ਮਰ ਰਹੀਆ ਹਨ ਜਦਕਿ ਸਰਕਾਰ ਸਾਡੇ ਤੋਂ ਕਰੋੜਾਂ ਰੁਪਏ ਦਾ ਗਊ ਸੈੱਸ ਇੱਕਤਰ ਕਰ ਰਹੀ ਹੈ। ਇਹ ਪ੍ਰਗਟਾਵਾ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ 326 ਦੇ ਕਰੀਬ ਗਊਆਂ ਹਨ ਪਰ ਦੁੱਖ ਦੀ ਗੱਲ ਹੈ 100 ਤੋਂ ਵੱਧ ਗਊ ਮਰ ਚੁੱਕੀਆਂ ਹਨ, ਇਹ ਗਊਸ਼ਾਲਾ ਪਹਿਲਾ ਸੰਤ ਅਮੋਲਕਾਨੰਦ ਵੱਲੋਂ ਚਲਾਈ ਜਾਂਦੀ ਸੀ ਉਸ ਸਮੇਂ ਵਧੀਆ ਪ੍ਰਬੰਧ ਸਨ। ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਜਿਹੜੀ ਗਊ ਮਰ ਜਾਂਦੀ ਹੈ, ਨੂੰ ਗਊਸ਼ਾਲਾ ਦੇ ਕੰਪਾਊਡ ਵਿਚ ਟੋਆ ਪੁੱਟ ਕੇ ਦੱਬ ਦਿੱਤਾ ਜਾਂਦਾ ਹੈ। ਕਾਂਗਰਸ ਪਾਰਟੀ ਇਸ ਗਊਸ਼ਾਲਾ ਦੇ ਪ੍ਰਬੰਧਕਾਂ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ, ਜੇ ਤਿੰਨ ਦਿਨਾਂ ਵਿਚ ਗਊਸ਼ਾਲਾ ਵਿਚ ਸੁਧਾਰ ਨਾ ਕੀਤਾ ਤਾਂ ਪਾਰਟੀ ਅਣਮਿੱਥੇ ਸਮੇਂ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦੇਵੇਗੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਗਊਸ਼ਾਲਾ ਸੁੱਖੇਮਾਜਰਾ ਦੀ ਜੁਡੀਸ਼ੀਅਲ ਜਾਂ ਕੇਂਦਰੀ ਏਜੰਸੀ ਤੋਂ ਜਾਂਚ ਕਰਵਾ ਕੇ ਪ੍ਰਬੰਧਕਾਂ ’ਤੇ ਮਾਮਲਾ ਦਰਜ ਕੀਤਾ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਚਾਰ ਪਹੀਆਂ ਵਾਹਨ ਦੀ ਰਜਿਸਟਰੇਸ਼ਨ ਉੱਤੇ ਇਕ ਹਜ਼ਾਰ ਰੁਪਏ, ਦੋ ਪਹੀਆ ’ਤੇ 200 ਤੋਂ ਪੰਜ ਸੋ ਰੁਪਏ, ਭਾਰਤ ’ਚ ਬਣੀ ਸ਼ਰਾਬ ’ਤੇ ਪ੍ਰਤੀ ਬੋਤਲ 10 ਰੁਪਏ ਅਤੇ ਪੰਜਾਬ ਵਿਚ ਬਣੀ ’ਤੇ 5 ਰੁਪਏ ਪ੍ਰਤੀ ਬੋਤਲ, ਇਵੇਂ ਹੀ ਬਿਜਲੀ ਪ੍ਰਤੀ ਯੂਨਿਟ ’ਤੇ ਦੋ ਰੁਪਏ, ਮੈਰਿਜ ਪੈਲੇਸ ਏਸੀ ਇਕ ਹਜਾਰ ਰੁਪਏ, ਨਾਨ-ਏਸੀ ਉੱਤੇ ਪੰਜ ਸੋ ਰਪਏ ਗਊਸੈੱਸ ਦਾ ਟੈਕਸ ਲਗਾਇਆ ਹੋਇਆ ਹੈ ਪਰ ਅਫਸੋਸ ਗਊਸ਼ਾਲਾ ਵਿਚ ਪ੍ਰਬੰਧ ਵਧੀਆ ਨਹੀਂ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਸੁਖਵਿੰਦਰ ਸਿੰਘ ਵਿਸਕੀ, ਯੂਥ ਆਗੂ ਵਿਸ਼ਵਪਾਲ ਸਿੰਘ ਰਾਣਾ, ਰਾਜ਼ੇਸ਼ਵਰ ਲਾਲੀ, ਅਮਰਜੀਤ ਸਿੰਘ ਭੁੱਲਰ, ਸੁਰਿੰਦਰ ਸਿੰਘ ਹਰੀਪੁਰ, ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਸਾਬਕਾ ਚੇਅਰਮੈਨ ਰਮੇਸ਼ ਦਸਗਰਾਈਂ, ਰਾਣਾ ਕੰਗ ਰੰਗੀਲਪੁਰ, ਕਰਨੈਲ ਸਿੰਘ ਜੈਲੀ ਆਦਿ ਹਾਜ਼ਰ ਸਨ।
ਹਿਮਾਚਲ ਸਰਕਾਰ ਵੱਲੋਂ ਵਧਾਏ ਐਂਟਰੀ ਟੈਕਸ ਵਿਰੁੱਧ ਸੰਘਰਸ਼ ਦੇ ਸੰਕੇਤ
ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹਿਮਾਚਲ ਸਰਕਾਰ ਵੱਲੋਂ ਪੰਜਾਬ ਤੋਂ ਐਂਟਰ ਹੋਣ ਵਾਲੇ ਵਾਹਨਾਂ ’ਤੇ ਟੈਕਸ ਵਿਚ ਕੀਤਾ ਵਾਧਾ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਵਧੇ ਟੈਕਸ ਨੂੰ ਲੈ ਕੇ ਚਿਤੰਤ ਹੈ ਸਾਡੇ ਪੰਜਾਬ ਮਾਮਲਿਆ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਿਮਾਚਲ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਗੱਲ ਨਾ ਬਣੀ ਤਾਂ ਕਾਂਗਰਸ ਪਾਰਟੀ ਇਸ ਐਟਰੀ ਟੈਕਸ ਦੇ ਵਾਧੇ ਦੇ ਵਿਰੋਧ ਵਿਚ ਸੰਘਰਸ਼ ਕਰਨ ਤੋਂ ਗੁਰੇਜ਼ ਨਹੀ ਕਰੇਗੀ। ਉਨ੍ਹਾਂ ਕਿਹਾਕਿ ਨਗਰ ਕੌਸਲ ਨੰਗਲ ਪਹਿਲਾ ਹੀ ਇਸ ਮੁੱਦੇ ‘ਤੇ ਮਤਾ ਪਾ ਚੁੱਕੀ ਹੈ ਜੋ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਦੇ ਕੋਲ ਪਈ ਹੈ ਜਿਸ ਵਿਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਿਮਾਚਲ ਪ੍ਰਦੇਸ ਦੀ ਤਰਜ਼ ’ਤੇ ਪੰਜਾਬ ਨੂੰ ਵੀ ਐਂਟਰੀ ਪੁਆਇੰਟਾਂ ’ਤੇ ਹਿਮਾਚਲ ਨੰਬਰ ਗੱਡੀ ਤੋਂ ਟੈਕਸ ਵਸੂਲਣ ਦੀ ਆਗਿਆ ਦਿੱਤੀ ਜਾਵੇ।