ਸਟਾਫ ਰਿਪੋਰਟਰ,ਰੂਪਨਗਰ : ਸਰਕਾਰੀ ਕਾਲਜ ਰੂਪਨਗਰ 'ਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਕਾਲਜ ਕੈਂਪਸ 'ਚ ਨਸ਼ਾ ਵਿਰੋਧੀ ਪ੍ਰਚਾਰ ਕਰਨ ਬਾਰੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਪ੍ਰਰੋਗਰਾਮ ਕਰਵਾਇਆ ਗਿਆ। ਲਹਿਰ ਦੇ ਸੰਚਾਲਕ ਪ੍ਰਰੋ. ਵਿਪਨ ਕੁਮਾਰ ਨੇ ਦੱਸਿਆ ਕਿ ਇਸ ਪ੍ਰਰੋਗਰਾਮ 'ਚ ਕਾਲਜ ਪਿ੍ਰੰਸੀਪਲ ਸੰਤ ਸੁਰਿੰਦਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਬੀਏ ਭਾਗ ਪਹਿਲਾ ਦੀ ਸਿਮਰਨਦੀਪ ਕੌਰ, ਦਵਿੰਦਰ ਸਿੰਘ, ਰਾਹੁਲ ਕੁਮਾਰ, ਬੀਏ ਭਾਗ ਦੂਜਾ ਦੇ ਅਮਨਪ੍ਰਰੀਤ ਸਿੰਘ, ਨਿਤੇਸ਼ ਕੁਮਾਰ, ਸੁਮਨ ਕੌਰ ਅਤੇ ਐਮ.ਏ ਭਾਗ ਦੂਜਾ ਰਾਜਨੀਤੀ ਵਿਗਿਆਨ ਦੀ ਵੰਦਨਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪਿ੍ਰੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ 'ਚ 8‘ਫ਼ੀਸਦੀ ਲੋਕ ਸ਼ਰਾਬ ਦਾ ਸੇਵਨ ਕਰ ਰਹੇ ਹਨ ਤੇ ਹਰ ਸਾਲ ਸੈਂਕੜੇ ਲੋਕ ਭਾਰਤ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰ ਜਾਂਦੇ ਹਨ। ਭਾਰਤ 'ਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ 2.1 ਫ਼ੀਸਦੀ ਦੀ ਦਰ ਨਾਲ ਵੱਧ ਰਹੀ ਹੈ। ਭਾਰਤ 'ਚ ਵੱਡੀ ਮਾਤਰਾ ਵਿਚ ਲੋਕ ਤੰਬਾਕੂ ਦਾ ਸੇਵਨ ਕਰ ਰਹੇ ਹਨ। ਤੰਬਾਕੂ 'ਚ 33 ਪ੍ਰਕਾਰ ਦੇ ਹਾਨੀਕਾਰਕ ਪਦਾਰਥ ਮੌਜੂਦ ਹੁੰਦੇ ਹਨ, ਜੋ ਮਨੁੱਖੀ ਸਰੀਰ ਲਈ ਘਾਤਕ ਹਨ। ਤੰਬਾਕੂ ਖਾਣ ਕਾਰਨ ਹਰ ਸਾਲ ਭਾਰਤ 'ਚ 9 ਲੱਖ ਲੋਕ ਮਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਵਰਲਡ ਹਾਰਟ ਫੈਡਰੇਸ਼ਨ ਅਨੁਸਾਰ ਤੰਬਾਕੂ ਦਾ ਸੇਵਨ ਕਰਨ ਵਾਲੇ 1.1 ਅਰਬ ਲੋਕਾਂ 'ਚੋਂ 1 ਕਰੋੜ ਲੋਕ 2‘2‘ਤਕ ਮਰ ਜਾਣਗੇ। ਅਰਥਾਤ ਹਰੇਕ 3 ਸਕਿੰਟ 'ਚ 1 ਵਿਅਕਤੀ ਦੀ ਮੌਤ ਹੋ ਜਾਵੇਗੀ। ਪੰਜਾਬ ਨੂੰ ਨਸ਼ਿਆਂ ਦਾ 6ਵਾਂ ਦਰਿਆ ਬਣਨ ਤੋਂ ਰੋਕਣ ਲਈ ਨਸ਼ਾ ਵਿਰੁੱਧ ਜਾਗਰੂਕਤਾ ਅੱਜ ਦੀ ਮੌਲਿਕ ਲੋੜ ਹੈ। ਇਸ ਮੌਕੇ ਕਾਲਜ ਦੇ ਵਾਈਸ ਪਿ੍ਰੰਸੀਪਲ ਬੀਐਸ ਸਤਿਆਲ ਆਦਿ ਮੌਜੂਦ ਸਨ।