ਵਿਰਾਸਤ-ਏ-ਖਾਲਸਾ ਵਿਖੇ ਆਤਿਸ਼ਬਾਜ਼ੀ ਨੇ ਮੋਹਿਆ ਸੰਗਤਾਂ ਦਾ ਮਨ; ਕੈਬਨਿਟ ਮੰਤਰੀ ਬੈਂਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੋਇਆ ਯਾਦਗਾਰ ਆਯੋਜਨ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਸਮੂਹ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਗਏ। ਟਰੈਫਿਕ ਪ੍ਰਬੰਧ, ਸਫਾਈ ਪ੍ਰਬੰਧ, ਸਿਹਤ ਸੇਵਾਵਾਂ ਅਤੇ ਸੁਰੱਖਿਆ ਇੰਤਜ਼ਾਮਾਂ ’ਤੇ ਖ਼ਾਸ ਧਿਆਨ ਦਿੱਤਾ ਗਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਟੀਮਾਂ ਤੈਨਾਤ ਰਹੀਆਂ।
Publish Date: Wed, 04 Mar 2026 09:33 AM (IST)
Updated Date: Wed, 04 Mar 2026 09:35 AM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਵਿਚ ਮਨਾਏ ਜਾ ਰਹੇ ਪਵਿੱਤਰ ਤਿਉਹਾਰ ਹੋਲਾ ਮਹੱਲਾ ਦੌਰਾਨ ਇਸ ਵਾਰ ਵਿਲੱਖਣ ਅਤੇ ਯਾਦਗਾਰ ਉਪਰਾਲਾ ਦੇਖਣ ਨੂੰ ਮਿਲਿਆ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਪਹਿਲੀ ਵਾਰ ਵਿਰਾਸਤ ਏ ਖਾਲਸਾ ਵਿਖੇ ਸੁੰਦਰ ਤੇ ਸੁਚਾਰੂ ਢੰਗ ਨਾਲ ਆਤਿਸ਼ਬਾਜ਼ੀ ਦਾ ਆਯੋਜਨ ਕੀਤਾ ਗਿਆ, ਜਿਸ ਨੇ ਸੰਗਤਾਂ ਨੂੰ ਮੋਹ ਲਿਆ। ਰੰਗ-ਬਿਰੰਗੀ ਰੌਸ਼ਨੀ ਨਾਲ ਆਕਾਸ਼ ਰੌਸ਼ਨ ਹੋ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸ਼ਰਧਾਲੂਆਂ ਨੇ ਇਸ ਅਲੌਕਿਕ ਦ੍ਰਿਸ਼ ਦਾ ਆਨੰਦ ਮਾਣਿਆ।
ਇਸ ਵਿਸ਼ੇਸ਼ ਆਤਿਸ਼ਬਾਜ਼ੀ ਪ੍ਰੋਗਰਾਮ ਨੂੰ ਸੁਰੱਖਿਆ ਮਿਆਰਾਂ ਅਤੇ ਪਰਿਆਵਰਣਿਕ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪ੍ਰਸ਼ਾਸਨ ਵੱਲੋਂ ਹਰ ਪੱਖੋਂ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਆਵੇ। ਇਹ ਪਹਿਲੀ ਵਾਰ ਸੀ ਜਦੋਂ ਹੋਲੇ ਮਹੱਲੇ ਦੇ ਇਤਿਹਾਸ ਤਿਉਹਾਰ ਵਿੱਚ ਇਸ ਤਰ੍ਹਾਂ ਦੀ ਵਿਧੀਬੱਧ ਅਤੇ ਸੁੰਦਰ ਆਤਿਸ਼ਬਾਜ਼ੀ ਕਰਵਾਈ ਗਈ, ਜਿਸ ਨਾਲ ਤਿਉਹਾਰ ਦੀ ਰੌਣਕ ਵਿੱਚ ਹੋਰ ਵੀ ਵਾਧਾ ਹੋਇਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਸਮੂਹ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਗਏ। ਟਰੈਫਿਕ ਪ੍ਰਬੰਧ, ਸਫਾਈ ਪ੍ਰਬੰਧ, ਸਿਹਤ ਸੇਵਾਵਾਂ ਅਤੇ ਸੁਰੱਖਿਆ ਇੰਤਜ਼ਾਮਾਂ ’ਤੇ ਖ਼ਾਸ ਧਿਆਨ ਦਿੱਤਾ ਗਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਟੀਮਾਂ ਤੈਨਾਤ ਰਹੀਆਂ।
ਸੰਗਤਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਨਵੇਂ ਉਪਰਾਲੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਗਈ। ਪ੍ਰਸ਼ਾਸਨ ਅਤੇ ਸਰਕਾਰ ਦੇ ਸਾਂਝੇ ਯਤਨਾਂ ਨਾਲ ਇਹ ਹੋਲਾ ਮਹੱਲਾ ਅਨੁਸ਼ਾਸਨ, ਭਗਤੀ ਅਤੇ ਸੱਭਿਆਚਾਰਕ ਸ਼ਾਨ ਦਾ ਪ੍ਰਤੀਕ ਸਾਬਤ ਹੋਵੇਗਾ।