ਰੂਪਨਗਰ 'ਤੇ ਚੜ੍ਹਿਆ ਚੋਣਾਂ ਦਾ ਖ਼ੁਮਾਰ: ਗਲੀਆਂ-ਬਾਜ਼ਾਰਾਂ 'ਚ ਲੱਗੀ ਸਿਆਸੀ ਰੌਣਕ, ਵੋਟਰਾਂ ਨੂੰ ਲੁਭਾਉਣ ਲਈ ਲੱਗੇ ਝੰਡਿਆਂ ਦੇ ਅੰਬਾਰ
ਸ਼ਹਿਰ ਹੁਣ ਚੋਣਾਂ ਦੇ ਰੰਗਾਂ ਵਿਚ ਰੰਗ ਹੋ ਗਿਆ ਹੈ, ਚੋਣ ਪ੍ਰਚਾਰ ਸਿਖਰ਼ਾਂ ‘ਤੇ ਹੈ, ਆਟੋਆਂ ‘ਤੇ ਲੱਗੇ ਸਪੀਕਰ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਕੀਤੀ ਜਾਰੀ ਅਪੀਲ ਦੀਆਂ ਅਵਾਜ਼ਾਂ ਸ਼ਹਿਰ ਦੇ ਹਰੇਕ ਕੌਨੇ ਵਿਚ ਸੁਣ ਰਹੀਆ ਹਨ। ਸ਼ਹਿਰ ਦੇ ਹਰੇਕ ਗਲੀ ਮਹੱਲੇ ਕਾਲੌਨੀਆਂ ਵਿਚ ਵੱਖ ਵੱਖ ਪਾਰਟੀਆ ਦੇ ਝੰਡੇ ਦੀ ਪੋਸਟਰਾਂ ਦੀ ਚਹਿਲ ਪਹਿਲ ਹੈ।ਰਾਜਸੀ ਪਾਰਟੀਆਂ ਇਸ ਚੋਣ ਨੂੰ ਲੌਕਲ ਰਾਜਨੀਤੀ ਦਾ ਸੈਮੀਫਾਇਨਲ ਵਜ਼ੋ ਲੜ ਰਹੀਆ ਹਨ ਕਿਉਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸਿਆਸੀ ਸਮੀਕਰਨ ‘ਤੇ ਅਸਰ ਪਵੇਗਾ ਅਤੇ ਹਰੇਕ ਪਾਰਟੀ ਨੂੰ ਹਰੇਕ ਵਾਰਡ ਵਿਚ ਆਪਣੇ ਸਿਆਸੀ ਕੱਦ ਦਾ ਪਤਾ ਲੱਗ ਜਾਵੇਗਾ।
Publish Date: Sat, 23 May 2026 12:01 PM (IST)
Updated Date: Sat, 23 May 2026 12:02 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸ਼ਹਿਰ ਹੁਣ ਚੋਣਾਂ ਦੇ ਰੰਗਾਂ ਵਿਚ ਰੰਗ ਹੋ ਗਿਆ ਹੈ, ਚੋਣ ਪ੍ਰਚਾਰ ਸਿਖਰ਼ਾਂ ‘ਤੇ ਹੈ, ਆਟੋਆਂ ‘ਤੇ ਲੱਗੇ ਸਪੀਕਰ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਕੀਤੀ ਜਾਰੀ ਅਪੀਲ ਦੀਆਂ ਅਵਾਜ਼ਾਂ ਸ਼ਹਿਰ ਦੇ ਹਰੇਕ ਕੌਨੇ ਵਿਚ ਸੁਣ ਰਹੀਆ ਹਨ। ਸ਼ਹਿਰ ਦੇ ਹਰੇਕ ਗਲੀ ਮਹੱਲੇ ਕਾਲੌਨੀਆਂ ਵਿਚ ਵੱਖ ਵੱਖ ਪਾਰਟੀਆ ਦੇ ਝੰਡੇ ਦੀ ਪੋਸਟਰਾਂ ਦੀ ਚਹਿਲ ਪਹਿਲ ਹੈ।ਰਾਜਸੀ ਪਾਰਟੀਆਂ ਇਸ ਚੋਣ ਨੂੰ ਲੌਕਲ ਰਾਜਨੀਤੀ ਦਾ ਸੈਮੀਫਾਇਨਲ ਵਜ਼ੋ ਲੜ ਰਹੀਆ ਹਨ ਕਿਉਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸਿਆਸੀ ਸਮੀਕਰਨ ‘ਤੇ ਅਸਰ ਪਵੇਗਾ ਅਤੇ ਹਰੇਕ ਪਾਰਟੀ ਨੂੰ ਹਰੇਕ ਵਾਰਡ ਵਿਚ ਆਪਣੇ ਸਿਆਸੀ ਕੱਦ ਦਾ ਪਤਾ ਲੱਗ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰ ਪ੍ਰਧਾਨ ਤੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਆਪ ਖੁੱਦ ਵਾਰਡ ਨੰਬਰ ਪੰਜ ਤੇ ਉਨ੍ਹਾਂ ਦੀ ਨੂੰਹ ਬਲਜਿੰਦਰ ਕੌਰ ਵਾਰਡ ਨੰਬਰ 13 ਤੋਂ ਚੋਣ ਲੜ੍ਹ ਰਹੇ ਹਨ। ਇਸੇ ਤਰਾਂ ਰੋਪੜ ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾਂ ਆਪਣੀ ਧਰਮਪਤਨੀ ਜਗਮੋਹਣ ਕੌਰ ਨੂੰ ਚੋਣ ਲੜਾ ਰਹੇ ਹਨ ਜਦਕਿ ਵਾਰਡ ਨੰਬਰ 14 ਤੋਂ ਆਪ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚੇਤਨ ਕਾਲੀਆ ਆਪਣੀ ਮਾਤਾ ਸੰਗੀਤਾ ਕਾਲੀਆ ਅਤੇ ਵਾਰਡ ਨੰਬਰ 04 ਤੋਂ ਅਜਾਦ ਉਮੀਦਵਾਰ ਵਜ਼ੋਂ ਦੂਜੀ ਵਾਰ ਸਿਆਸੀ ਪਾਰੀ ਖੇਡ ਰਹੇ ਅਮਰਿੰਦਰ ਸਿੰਘ ਰੀਹਲ ਨੇ ਜਿੱਥੇ ਵੋਟਰਾਂ ਨਾਲ ਰਾਬਤਾਂ ਸਾਧਿਆ ਹੋਇਆ ਹੈ ਉੱਥੇ ਉਨ੍ਹਾਂ ਦੇ ਪਿਤਾ ਸਮਾਜਸੇਵੀ ਠੇਕੇਦਾਰ ਜਗਨੰਦਨ ਸਿੰਘ ਰੀਹਲ ਸੀਨੀਅਰ ਸਿਟੀਜ਼ਨ ਦੇ ਗਰੁੱਪ ਨੂੰ ਨਾਲ ਲੈਕੇ ਵੋਟਾਂ ਮੰਗ ਰਹੇ ਹਨ। ਇਸੇ ਤਰਾਂ ਵਾਰਡ ਨੰਬਰ 16 ਤੋਂ ਮੁਲਾਜ਼ਮ ਆਗੂ ਬਨਵਾਰੀ ਲਾਲ ਨੇ ਆਪਣੀ ਨੂੰਹ ਸੁਰਜੀਤ ਕੌਰ ਸੈਣੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ ਜਿਸ ਦੀ ਚੋਣ ਕੰਪੇਨ ਵਾਰਡ ਦੇ ਸ੍ਰਪਰਸਤ ਲੈਕਚਰਾਰ ਸੁਰਜਨ ਸਿੰਘ ਸੰਭਾਲ ਰਹੇ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾਂ ਨੇ ਚੋਣ ਪ੍ਰਚਾਰ ਦੀ ਕਮਾਂਡ ਖੁਦ ਸੰਭਾਲ ਰਹੇ ਹਨ ਹਰੇਕ ਉਮੀਦਵਾਰ ਦੇ ਵਾਰਡ ‘ਤੇ ਪੈਣੀ ਨਜ਼ਰ ਰੱਖ ਰਹੇ ਹਨ ਕਿਉਕਿ ਉਨ੍ਹਾਂ ਲਈ ਇਨ੍ਹਾਂ ਚੋਣਾਂ ਦੇ ਨਤੀਜ਼ੇ ਬੜੀ ਅਹਿਮੀਅਤ ਰੱਖਦੇ ਹਨ। ਉੱਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ ਪਾਰਟੀ ਉਮੀਦਵਾਰਾਂ ਦੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਕੇ ਅਕਾਲੀ ਦਲ ਦੀ ਸਰਕਾਰ ਸਮੇਂ ਸ਼ਹਿਰ ਦੇ ਕੀਤੇ ਵਿਕਾਸ ਕਾਰਜਾਂ ਦਾ ਵਾਸਤਾ ਪਾ ਰਹੇ ਹਨ ਅਤੇ ਕਾਂਗਰਸ ਤੇ ਆਪ ਦੇ ਕਾਰਜਕਾਲ ਵਿਚ ਸ਼ਹਿਰ ਦੇ ਹਲਾਤਾਂ ਬਾਰੇ ਵੋਟਰਾਂ ਨੂੰ ਦੱਸ ਰਹੇ ਹਨ, ਇਸੇ ਤਰਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾਂ ਨੇ ਆਪਣੇ 21 ਉਮੀਦਵਾਰਾਂ ਨੂੰ ਚੋਣ ਕੰਪੇਨ ਆਪਣੇ ਹੱਥਾਂ ਵਿਚ ਲਈ ਹੋਈ ਹੈ ਉਨ੍ਹਾਂ ਦੇ ਪਿਤਾ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਕੇ ਉਮੀਦਵਾਰਾਂ ਦੇ ਹੱਕ ਵਿਚ ਹਵਾ ਦੇ ਰੁੱਖ ਬਦਲੇ ਰਹੇ ਹਨ। ਭਾਜਪਾ ਨੇ ਸਾਰੇ ਵਾਰਡਾਂ ਤੋਂ ਉਮੀਦਵਾਰ ਉਤਾਰ ਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਜਿਸ ਦੀ ਸਿਆਸੀ ਸੱਥਾ ਵਿਚ ਚਰਚਾਂ ਹੈ।
ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਕਮਾਂਡ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾਂ ਸੰਭਾਲ ਰਹੇ ਹਨ,ਭਾਵੇਂ ਕਾਂਗਰਸ ਇਸ ਵਾਰ ਸਾਰੇ ਵਾਰਡਾਂ ਤੋਂ ਉਮੀਦਵਾਰ ਉਤਾਰਨ ਵਿਚ ਪਛੜ ਗਈ ਹੈ ਪ੍ਰੰਤੂ 14 ਉਮੀਦਵਾਰ ਦੇ ਪੱਖ ਵਿਚ ਸਿਆਸੀ ਹਵਾ ਦਾ ਰੁੱਖ ਬਣਲਣ ਲਈ ਕੀ ਹੋ ਸਕਦਾ ਹੈ ਕਿਹੜਾ ਸਿਆਸੀ ਤੀਰ ਚਲਾਇਆ ਜਾਵੇ ਦੀ ਵਿਉਤਬੰਦੀ ਬਣਾ ਕੇ ਚੱਲ ਰਹੇ ਹਨ ਤਾਂ ਕਿ ਰੂਪਨਗਰ ਦੀ ਕੌਸਲ ‘ਤੇ ਲੰਮਾਂ ਸਮਾਂ ਰਾਜ ਕਰਨ ਵਾਲੀ ਕਾਂਗਰਸ ਦਾ ਦਬਦਬਾ ਬਣਿਆ ਰਹੇ। ਉੱਧਰ ਸ਼ਹਿਰ ਵਿਚ ਚੰਗਾਂ ਅਧਾਰ ਰੱਖਣ ਵਾਲੇ ਬਹੁਜਨ ਸਮਾਜ ਪਾਰਟੀ ,ਸੀਪੀਆਈ,ਸੀਪੀਆਈ ਐਮ ਦੇ ਆਗੂ ਵੀ ਵੱਖ ਵੱਖ ਉਮੀਦਵਾਰਾਂ ਦੀ ਮੱਦਦ ਵਿਚ ਜੁਟੇ ਹੋਏ ਹਨ ਪਰ ਖੁੱਲ ਕੇ ਆਪਣੇ ਪੱਤੇ ਨਹੀ ਖੋਲ ਰਹੇ ਇਸ ਗੱਲ ਵਿਚ ਦੋ ਰਾਂਵਾਂ ਨਹੀ ਇਹ ਆਗੂ ਜਿੱਤ ਹਾਰ ਵਿਚ ਹਰੇਕ ਵਾਰ ਦੀ ਤਰਾਂ ਆਪਣਾ ਸਿਆਸੀ ਯੋਗਦਾਨ ਪਾਉਣਗੇ।