ਪੱਤਰਕਾਰ ਧਰਮਪਾਲ ਦੇ ਭਰਾ ਦੀ ਬੇਵਕਤੀ ਮੌਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਉਘੇ ਪੱਤਰਕਾਰ ਧਰਮ ਪਾਲ ਦੇ ਭਰਾ ਦੀ ਬੇਵਕਤੀ ਮੌਤ ’ਤੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ
Publish Date: Sun, 03 May 2026 06:17 PM (IST)
Updated Date: Sun, 03 May 2026 06:20 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪੱਤਰਕਾਰ ਚੌਧਰੀ ਧਰਮਪਾਲ ਦੇ ਭਰਾ ਮਨੋਹਰ ਲਾਲ ਚੌਧਰੀ 57 ਦੀ ਹੋਈ ਬੇਵਕਤ ਮੌਤ ’ਤੇ ਵੱਖ ਵੱਖ ਪੱਤਰਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ਿਵਾਲਕ ਪ੍ਰੈੱਸ ਕਲੱਬ ਵੱਲੋਂ ਵਿਸ਼ੇਸ਼ ਮੀਟੰਗ ਕਰਕੇ ਦੋ ਮਿੰਟ ਦਾ ਮੋਣ ਧਾਰਨ ਕਰ ਕੇ ਮਨੋਹਰ ਲਾਲ ਚੌਧਰੀ ਨੂੰ ਸ਼ਰਧਾਾਂਜਲੀ ਭੇਟ ਕੀਤੀ ਗਈ। ਪੱਤਰਕਾਰ ਗੁਰਪ੍ਰੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਢੇਰ, ਜੁਝਾਰ ਸਿੰਘ ਭੱਲੜੀ, ਹਰਭਜਨ ਢਿੱਲੋਂ, ਅਜੇ ਕੌਸ਼ਲ, ਸ਼ੁਭਾਸ਼ ਸ਼ਰਮਾ, ਸਤਨਾਮ ਸਿੰਘ, ਪ੍ਰੀਤਮ ਸਿੰਘ ਬਰਾਰੀ, ਗੁਰਭਾਗ ਸਿੰਘ ਮਜਾਰੀ, ਅਬੀ ਰਾਣਾ, ਰਕੇਸ਼ ਸੈਣੀ, ਅਸ਼ੋਕ ਚੋਪੜਾ, ਰਣਵੀਰ ਸਿੰਘ ਸੈਣੀ, ਰਜੇਸ਼ ਸ਼ਰਮਾ, ਸੁਪਿੰਦਰ ਸਿੰਘ, ਬਲਵਿੰਦਰ ਰੈਂਤ, ਗੁਰਨਾਮ ਸਿੰਘ ਭੱਲੜੀ, ਸ਼ਿਵ ਕੁਮਾਰ ਕਾਲੀਆ, ਰਾਜ ਕੁਮਾਰ, ਰਕੇਸ਼ ਕੁਮਾਰ ਰਾਣਾ, ਪ੍ਰਿੰਸ, ਜੋਗਿੰਦਰ ਰਾਣਾ, ਤਰਲੋਚਨ ਸਿੰਘ ਦਵਿੰਦਰ ਸਿੰਘ ਸਮੇਤ ਹੋਰ ਪੱਤਰਕਾਰ ਭਾਈਚਾਰੇ ਨੇ ਚੌਧਰੀ ਧਰਮਪਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬੀਤੇ ਦਿਨੀਂ ਉਨ੍ਹਾਂ ਦਾ ਭਰਾ ਮਨੋਹਰ ਲਾਲ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। ਜਿਨ੍ਹਾਂ ਦਾ ਇਲਾਜ ਪੀਜੀਆਈ ਤੋਂ ਚੱਲ ਰਿਹਾ ਸੀ। ਉਹ ਆਪਣੇ ਪਿੱਛੇ ਵਿਧਵਾ ਪਤਨੀ, ਦੋ ਪੁੱਤਰਾਂ ਸਮੇਤ ਹੱਸਦਾ ਵੱਸਦਾ ਵੱਡਾ ਪਰਿਵਾਰ ਛੱਡ ਗਏ।