2001 'ਚ ਵਿਰਾਸਤ-ਏ-ਖਾਲਸਾ ਦੇ ਉਦਘਾਟਨ ਮੌਕੇ ਆਏ ਸਨ ਆਸ਼ਾ ਭੋਸਲੇ, ਹਾਰਮੋਨੀਅਮ ਤੇ ਤਬਲੇ ਦੇ ਨਾਲ ਭਜਨ ਗਾ ਕੇ ਸਮਾਗਮ ਨੂੰ ਬਣਾਇਆ ਸੀ ਯਾਦਗਾਰੀ
ਉਨ੍ਹਾਂ ਵਿੱਚ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਸੀ। ਉਸ ਪਲ ਨੂੰ ਯਾਦਗਾਰੀ ਬਣਾਉਣ ਲਈ ਆਸ਼ਾ ਭੋਸਲੇ ਨੇ ਹਾਰਮੋਨੀਅਮ ਅਤੇ ਤਬਲੇ ਦੇ ਨਾਲ ‘ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ’ ਸ਼ਬਦ ਗਾਇਆ।
Publish Date: Mon, 13 Apr 2026 12:24 PM (IST)
Updated Date: Mon, 13 Apr 2026 12:27 PM (IST)
ਅਰੁਣ ਕੁਮਾਰ ਪੁਰੀ, ਜਾਗਰਣ, ਰੂਪਨਗਰ : ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਨੇ ਆਪਣੀ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਰੂਪਨਗਰ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਖੇਤਰ ਦਾ ਦੌਰਾ ਕੀਤਾ ਸੀ, ਪਰ ਉਨ੍ਹਾਂ ਦੀ ਫੇਰੀ ਦੀਆਂ ਯਾਦਾਂ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹਨ। 2001 ਵਿੱਚ ਪੰਜਾਬ ’ਚ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ। ਉਨ੍ਹੀਂ ਦਿਨੀਂ ਆਨੰਦਪੁਰ ਸਾਹਿਬ ਵਿਚ ਵਿਰਾਸਤ-ਏ-ਖਾਲਸਾ ਦੀ ਉਸਾਰੀ ਕਰਵਾਈ ਜਾ ਰਹੀ ਸੀ, ਕਿਉਂਕਿ 2002 ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਸਨ।
ਉਸ ਸਮੇਂ ਮੌਕੇ ਦੀ ਸਰਕਾਰ ਬਾਦਲ ਸਰਕਾਰ ਨੇ ਵਿਰਾਸਤ-ਏ-ਖਾਲਸਾ ਦੇ ਪਹਿਲੇ ਪੜਾਅ ਦੇ ਉਦਘਾਟਨ ਦਾ ਐਲਾਨ ਕੀਤਾ ਸੀ। ਉਦਘਾਟਨ ਸਮੇਂ, ਪੰਜ ਤਖ਼ਤਾਂ ਦੇ ਜਥੇਦਾਰਾਂ ਸਮੇਤ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਕਈ ਸੰਤ ਅਤੇ ਮਸ਼ਹੂਰ ਹਸਤੀਆਂ ਆਨੰਦਪੁਰ ਸਾਹਿਬ ਪਹੁੰਚੀਆਂ ਸਨ। ਉਨ੍ਹਾਂ ਵਿੱਚ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਸੀ। ਉਸ ਪਲ ਨੂੰ ਯਾਦਗਾਰੀ ਬਣਾਉਣ ਲਈ ਆਸ਼ਾ ਭੋਸਲੇ ਨੇ ਹਾਰਮੋਨੀਅਮ ਅਤੇ ਤਬਲੇ ਦੇ ਨਾਲ ‘ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ’ ਸ਼ਬਦ ਗਾਇਆ।
ਉਸ ਸਮੇਂ, ਉਨ੍ਹਾਂ ਕਿਹਾ ਕਿ ਉਹ ਅੱਜ ਇਸ ਧਰਤੀ 'ਤੇ ਆ ਕੇ ਮਾਣ ਮਹਿਸੂਸ ਕਰ ਰਹੇ ਹਨ, ਕਿਉਂਕਿ ਦਸਮੇਸ਼ ਪਿਤਾ ਨੇ ਇਸ ਧਰਤੀ 'ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਸਿੱਖ ਪੰਥ ਦੇ ਪੰਜ ਮਹਾਨ ਤਖ਼ਤਾਂ ਵਿੱਚੋਂ ਇੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੀ ਇੱਥੇ ਸਥਿਤ ਹੈ। ਉਸ ਸਮੇਂ ਆਸ਼ਾ ਭੋਸਲੇ ਨੇ ਵੀ ਇਸ ਧਰਤੀ ’ਤੇ ਮੱਥਾ ਟੇਕਿਆ ਸੀ।