- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨਾਲ ਨਾ ਸਿਰਫ਼ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਆਉਣ ਵਾਲੀਆਂ ਸੰਗਤਾਂ ਨੂੰ ਬਿਹਤਰੀਨ ਰਿਹਾਇਸ਼ ਮਿਲੇਗੀ, ਸਗੋਂ ਸ੍ਰੀ ਅਨੰਦਪੁਰ ਸਾਹਿਬ ਦੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਹੋਲਾ ਮਹੱਲਾ ਦੌਰਾਨ ਲੱਗਣ ਵਾਲੇ ਲੰਗਰਾਂ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 'ਬਾਇਓਡੀਗ੍ਰੇਡੇਬਲ' (ਗਲਣਯੋਗ) ਬਰਤਨਾਂ ਦਾ ਸਾਰਾ ਖਰਚਾ ਚੁੱਕੇਗਾ। ਹਰੇਕ ਪਲੇਟ, ਕੱਪ ਅਤੇ ਬਰਤਨ ਗੈਰ-ਪਲਾਸਟਿਕ ਸਮੱਗਰੀ ਦੇ ਹੋਣਗੇ।

ਅਜੈ ਅਗਨੀਹੋਤਰੀ, ਬੀ.ਐੱਸ. ਲੋਦੀਪੁਰ, ਅਨੰਦਪੁਰ ਸਾਹਿਬ (ਰੂਪਨਗਰ): ਹੋਲਾ ਮਹੱਲਾ ਦੇ ਮੌਕੇ 'ਤੇ ਪੰਜਾਬ ਸਰਕਾਰ ਵੱਲੋਂ ਸੰਗਤਾਂ ਲਈ ਦੇਸ਼ ਦੀ ਪਹਿਲੀ ਹਰ ਮੌਸਮ ਦੇ ਅਨੁਕੂਲ 'ਸਥਾਈ ਟੈਂਟ ਸਿਟੀ' ਬਣਾਈ ਗਈ ਹੈ। ਇਹ ਟੈਂਟ ਸਿਟੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਤ ਨੂੰ ਸਮਰਪਿਤ ਕੀਤੀ ਹੈ। ਇਹ ਟੈਂਟ ਸਿਟੀ ਅਗਮਪੁਰ ਪੈਟਰੋਲ ਪੰਪ ਦੇ ਬਿਲਕੁਲ ਨੇੜੇ ਬਣਾਈ ਗਈ ਹੈ, ਜਿਸ ਵਿੱਚ ਅਜੇ ਵੀ ਕੰਮ ਜਾਰੀ ਹੈ। ਹੁਣ ਤੱਕ 150 ਕੈਬਿਨ ਬਣਾਏ ਜਾ ਚੁੱਕੇ ਹਨ ਅਤੇ ਕੁੱਲ 300 ਕੈਬਿਨ ਬਣਾਏ ਜਾਣੇ ਹਨ। ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਇਹ ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ ਸਹੂਲਤ ਹੈ ਜੋ ਸਾਰਾ ਸਾਲ ਸੰਗਤ ਨੂੰ ਸੁਖਦ ਰਿਹਾਇਸ਼ ਦੇਵੇਗੀ।
ਇਸ ਨਾਲ ਨਾ ਸਿਰਫ਼ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਆਉਣ ਵਾਲੀਆਂ ਸੰਗਤਾਂ ਨੂੰ ਬਿਹਤਰੀਨ ਰਿਹਾਇਸ਼ ਮਿਲੇਗੀ, ਸਗੋਂ ਸ੍ਰੀ ਅਨੰਦਪੁਰ ਸਾਹਿਬ ਦੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਹੋਲਾ ਮਹੱਲਾ ਦੌਰਾਨ ਲੱਗਣ ਵਾਲੇ ਲੰਗਰਾਂ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 'ਬਾਇਓਡੀਗ੍ਰੇਡੇਬਲ' (ਗਲਣਯੋਗ) ਬਰਤਨਾਂ ਦਾ ਸਾਰਾ ਖਰਚਾ ਚੁੱਕੇਗਾ। ਹਰੇਕ ਪਲੇਟ, ਕੱਪ ਅਤੇ ਬਰਤਨ ਗੈਰ-ਪਲਾਸਟਿਕ ਸਮੱਗਰੀ ਦੇ ਹੋਣਗੇ।
ਟੈਂਟ ਸਿਟੀ ਵਿੱਚ ਕੀ ਹੈ ਖ਼ਾਸ?
ਟੈਂਟ ਸਿਟੀ ਨੂੰ ਏਅਰ ਕੰਡੀਸ਼ਨਡ (AC) ਬਣਾਇਆ ਗਿਆ ਹੈ। ਇੱਕ ਕੈਬਿਨ ਵਿੱਚ ਦੋ ਬੈੱਡ, ਕੁਰਸੀਆਂ ਅਤੇ ਮੇਜ਼ ਲਗਾਏ ਗਏ ਹਨ ਅਤੇ ਬਾਥਰੂਮ ਅਟੈਚ ਹੈ। ਟੈਂਟ ਸਿਟੀ ਨੂੰ ਜ਼ਮੀਨੀ ਪੱਧਰ ਤੋਂ ਕੁਝ ਫੁੱਟ ਉੱਚਾ ਚੁੱਕ ਕੇ ਗਾਰਡਰਾਂ ਦੀ ਸਹਾਇਤਾ ਨਾਲ ਬਣਾਇਆ ਗਿਆ ਹੈ, ਤਾਂ ਜੋ ਬਰਸਾਤ ਦੇ ਮੌਸਮ ਵਿੱਚ ਕੋਈ ਦਿੱਕਤ ਨਾ ਆਵੇ।
ਆਤਿਸ਼ਬਾਜ਼ੀ ਹੋਵੇਗੀ, ਯਾਦਗਾਰੀ ਹੋਵੇਗਾ ਮਹੱਲਾ
ਹੋਲਾ ਮਹੱਲਾ ਦੇ ਰੰਗ ਨੂੰ ਯਾਦਗਾਰੀ ਬਣਾਉਣ ਲਈ ਵਿਰਾਸਤ-ਏ-ਖਾਲਸਾ ਵਿੱਚ 2 ਅਤੇ 3 ਮਾਰਚ ਦੀ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਜਾਵੇਗੀ। ਇਸ ਵਾਰ ਦੋ 'ਟਰਾਲੀ ਸਿਟੀ' ਅਤੇ 'ਟਰਾਲੀ ਸਟ੍ਰੀਟ' ਵੀ ਬਣਾਈਆਂ ਗਈਆਂ ਹਨ। ਕੈਬਨਿਟ ਮੰਤਰੀ ਬੈਂਸ ਨੇ ਦਾਅਵਾ ਕੀਤਾ ਕਿ ਇਸ ਵਾਰ 100 ਈ-ਰਿਕਸ਼ਾ ਅਤੇ ਅਪਗ੍ਰੇਡ ਕੀਤੇ ਸਿਹਤ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ 28 ਪਾਰਕਿੰਗ ਜ਼ੋਨ ਤਿਆਰ ਕੀਤੇ ਗਏ ਹਨ। ਲਾਈਵ ਪ੍ਰਸਾਰਣ ਲਈ 20 ਵੱਡੀਆਂ LED ਸਕ੍ਰੀਨਾਂ ਲਗਾਈਆਂ ਗਈਆਂ ਹਨ। ਚਰਨਗੰਗਾ ਸਟੇਡੀਅਮ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕੋਲ ਐਂਬੂਲੈਂਸਾਂ ਤਾਇਨਾਤ ਹਨ ਅਤੇ ਸੁਰੱਖਿਆ ਲਈ ਤਿੰਨ ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ।