ਨਸ਼ੇ ਦੇ ਟੀਕਿਆਂ ਸਮੇਤ ਕਾਬੂ ਆਏ ਨੌਜਵਾਨ ਨੂੰ ਪੰਜ ਸਾਲ ਦੀ ਕੈਦ
ਕਰੀਬ ਸੱਤ ਸਾਲ ਪਹਿਲਾਂ ਨਸ਼ੇ ਲਈ ਵਰਤੇ ਜਾਣ ਵਾਲੇ ਪਾਬੰਦੀਸ਼ੁਦਾ ਟੀਕਿਆਂ ਸਮੇਤ ਸਰਹਿੰਦ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਕ ਨੌਜਵਾਨ ਨੂੰ ਸਥਾਨਕ ਅਦਾਲਤ ਨੇ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ
Publish Date: Wed, 27 May 2026 05:52 PM (IST)
Updated Date: Wed, 27 May 2026 05:55 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਕਰੀਬ ਸੱਤ ਸਾਲ ਪਹਿਲਾਂ ਨਸ਼ੇ ਲਈ ਵਰਤੇ ਜਾਣ ਵਾਲੇ ਪਾਬੰਦੀਸ਼ੁਦਾ ਟੀਕਿਆਂ ਸਮੇਤ ਸਰਹਿੰਦ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਕ ਨੌਜਵਾਨ ਨੂੰ ਸਥਾਨਕ ਅਦਾਲਤ ਨੇ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 7 ਜੁਲਾਈ 2019 ਨੂੰ ਥਾਣਾ ਸਰਹਿੰਦ ਵਿਖੇ ਦਰਜ ਕੀਤੇ ਗਏ ਮੁਕੱਦਮੇ ’ਚ ਅਮਿਤ ਕੁਮਾਰ (23) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਅਨੁਸਾਰ ਸਰਹਿੰਦ ਦੇ ਭੱਟੀ ਚੌਕ ਨਜ਼ਦੀਕ ਚੈਕਿੰਗ ਕਰ ਰਹੀ ਪੁਲਿਸ ਪਾਰਟੀ ਨੂੰ ਦੇਖ ਕੇ ਓਵਰਬ੍ਰਿਜ ਵੱਲੋਂ ਹੱਥ ’ਚ ਲਿਫ਼ਾਫ਼ਾ ਫੜੀ ਆ ਰਿਹਾ ਅਮਿਤ ਕੁਮਾਰ ਘਬਰਾ ਗਿਆ ਸੀ। ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 10 ਟੀਕੇ ਬਿਊਪ੍ਰੋਨੋਰਫਿਨ ਅਤੇ 10 ਸ਼ੀਸ਼ੀਆਂ ਏਵਲ ਦੀਆਂ ਬਰਾਮਦ ਹੋਈਆਂ ਸਨ। ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ’ਤੇ ਫਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਅਦਾਲਤ ਨੇ ਅਮਿਤ ਕੁਮਾਰ ਨੂੰ ਮਾਮਲੇ ’ਚ ਐਨਡੀਪੀਐਸ ਐਕਟ ਦੀ ਧਾਰਾ 22 (ਬੀ) ਤਹਿਤ ਦੋਸ਼ੀ ਮੰਨਦਿਆਂ ਪੰਜ ਸਾਲ ਦੀ ਬਾਮੁਸ਼ੱਕਤ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।