ਮੋਟਰਸਾਈਕਲ ਨੂੰ ਗ਼ਲਤੀ ਨਾਲ ਚਾਬੀ ਲਾਉਣ 'ਤੇ ਨੌਜਵਾਨ ਦੀ ਕੁੱਟਮਾਰ, ਕੇਸ ਦਰਜ
ਮੋਟਰਸਾਈਕਲ ਨੂੰ ਗਲਤੀ ਨਾਲ ਚਾਬੀ ਲਾਉਣ 'ਤੇ ਨੌਜਵਾਨ ਦੀ ਕੁੱਟਮਾਰ, ਕੇਸ ਦਰਜ
Publish Date: Sun, 26 Apr 2026 06:33 PM (IST)
Updated Date: Sun, 26 Apr 2026 06:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਹੱਲੋਤਾਲੀ ਨੇੜੇ ਇਕ ਨੌਜਵਾਨ ਵੱਲੋਂ ਗਲਤੀ ਨਾਲ ਦੂਜੇ ਦੇ ਮੋਟਰਸਾਈਕਲ ਨੂੰ ਚਾਬੀ ਲਗਾਉਣ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਨਦੀਪ ਸਿੰਘ ਅਨੁਸਾਰ ਰਾਜਵੀਰ ਸਿੰਘ ਰਾਜੂ, ਰਾਮ ਸਿੰਘ ਅਤੇ ਸੁਖਦੇਵ ਸਿੰਘ ਨੇ ਉਸ ਨੂੰ ਰੱਸੀ ਨਾਲ ਦਰੱਖ਼ਤ ਨਾਲ ਬੰਨ੍ਹ ਕੇ ਡੰਡਿਆਂ ਨਾਲ ਕੁੱਟਿਆ। ਮੂਲੇਪੁਰ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।