ਦਲੀਪ ਨਗਰ ਪਾਰਕ ਵਿਖੇ ਯੋਗਾ ਕਲਾਸਾਂ ਜਾਰੀ
ਦਲੀਪ ਨਗਰ ਪਾਰਕ ਵਿਖੇ ਯੋਗਾ ਕਲਾਸਾਂ ਜਾਰੀ
Publish Date: Wed, 06 May 2026 05:53 PM (IST)
Updated Date: Wed, 06 May 2026 05:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਦਲੀਪ ਨਗਰ ਪਾਰਕ ਵਿਖੇ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਤਹਿਤ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਯੋਗਾ ਮਾਹਿਰ ਪ੍ਰਾਚੀ ਵੱਲੋਂ ਲਗਾਈਆਂ ਜਾ ਰਹੀਆਂ ਇਨ੍ਹਾਂ ਕਲਾਸਾਂ ’ਚ ਸ਼ਹਿਰ ਵਾਸੀ ਸਰੀਰਕ ਤੇ ਮਾਨਸਿਕ ਸਿਹਤ ਲਈ ਯੋਗ ਅਭਿਆਸ ਕਰ ਰਹੇ ਹਨ। ਯੋਗ ਕਰਨ ਪਹੁੰਚ ਰਹੀਆਂ ਮਹਿਲਾਵਾਂ ਸੀਮਾ ਸ਼ਰਮਾ, ਕਿਰਨ ਦੇਵੀ, ਰੀਆ ਮਿਸ਼ਰਾ ਅਤੇ ਹੋਰਨਾਂ ਨੇ ਦੱਸਿਆ ਕਿ ਨਿਯਮਤ ਯੋਗ ਨਾਲ ਉਨ੍ਹਾਂ ਨੂੰ ਬਿਮਾਰੀਆਂ ਅਤੇ ਮਾਨਸਿਕ ਤਣਾਅ ਤੋਂ ਮੁਕਤੀ ਮਿਲ ਰਹੀ ਹੈ। ਸੀਐਮ ਦੀ ਯੋਗਸ਼ਾਲਾ ਦੀ ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਜੋ ਵੀ ਨਾਗਰਿਕ ਆਪਣੇ ਇਲਾਕੇ ’ਚ ਇਹ ਮੁਫ਼ਤ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦੇ ਹਨ, ਉਹ 25 ਲੋਕਾਂ ਦਾ ਸਮੂਹ ਬਣਾ ਕੇ ਟੋਲ ਫ੍ਰੀ ਨੰਬਰ 7669400500 ’ਤੇ ਮਿਸਡ ਕਾਲ ਕਰ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।