ਸ਼੍ਰੀ ਸੁੰਦਰਕਾਂਡ ਪਾਠ ਕਰਵਾਇਆ
Yajman Narinder Bhatia, Shivam Bansal, Rajinder Kaplish and others performing the aarti.
Publish Date: Wed, 10 Sep 2025 05:05 PM (IST)
Updated Date: Wed, 10 Sep 2025 05:08 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਧਾਰਮਿਕ ਸੰਸਥਾ ਸ਼੍ਰੀ ਸੁੰਦਰਕਾਂਡ ਸੇਵਾ ਮੰਡਲ ਵੱਲੋਂ ਪ੍ਰਧਾਨ ਸੁਰੇਸ਼ ਸਿੰਗਲਾ ਬਬਲੀ ਦੀ ਪ੍ਰਧਾਨਗੀ ਹੇਠ ਸਨਾਤਨ ਧਰਮ ਮਹਾਂਵੀਰ ਮੰਦਿਰ ਚੈਰੀਟੇਬਲ ਟਰੱਸਟ ਸ਼੍ਰੀ ਰਾਮ ਮੰਦਿਰ, ਜੀਟੀ ਰੋਡ, ਲੋਹਾ ਨਗਰੀ ਵਿਖੇ ਸ਼੍ਰੀ ਸੁੰਦਰਕਾਂਡ ਦਾ ਪਵਿੱਤਰ ਪਾਠ ਕੀਤਾ ਗਿਆ, ਜਿਸ ’ਚ ਮੰਦਰ ਦੇ ਪੁਜਾਰੀ ਆਚਾਰੀਆ ਪੰਡਿਤ ਸੱਤਿਆ ਪ੍ਰਕਾਸ਼ ਤੇ ਮੁੱਖ ਮੇਜ਼ਬਾਨ ਸਮਾਜ ਸੇਵਕ ਨਰਿੰਦਰ ਭਾਟੀਆ ਵੱਲੋਂ ਸ਼੍ਰੀ ਹਨੂੰਮਾਨ ਤੇ ਸ਼੍ਰੀ ਰਾਮਾਇਣ ਦੀ ਪੂਜਾ ਕੀਤੀ ਗਈ। ਇਸ ਮੌਕੇ ਸੰਕੀਰਤਨ ਕਰਦੇ ਹੋਏ ਮੰਡਲ ਪ੍ਰਧਾਨ ਨਰਿੰਦਰ ਭਾਟੀਆ, ਸ਼ਿਵਮ ਬਾਂਸਲ ਤੇ ਰਾਜੂ ਪਾਂਡੇ ਵੱਲੋਂ ਸ਼੍ਰੀ ਹਨੂੰਮਾਨ ਚਾਲੀਸਾ ਤੋਂ ਬਾਅਦ ਪਵਿੱਤਰ ਸ਼੍ਰੀ ਸੁੰਦਰਕਾਂਡ ਪਾਠ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਸ਼ਰਧਾਲੂਆਂ ਨੇ ਭਜਨਾਂ ਤੇ ਖੁਸ਼ੀ ਵਿਚ ਨੱਚਣਾ ਸ਼ੁਰੂ ਕਰ ਦਿੱਤਾ। ਆਰਤੀ ਅਰਦਾਸ ਤੋਂ ਬਾਅਦ, ਮੌਜੂਦ ਲੋਕਾਂ ਵਿੱਚ ਫਲ ਅਤੇ ਲੱਡੂ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੰਡਲ ਪ੍ਰਧਾਨ ਨਰਿੰਦਰ ਭਾਟੀਆ, ਸ਼ਿਵਮ ਬਾਂਸਲ, ਰਾਜੂ ਪਾਂਡੇ, ਰਜਿੰਦਰ ਕਪਲਿਸ਼, ਸੰਜੇ ਗਰਗ, ਡਾ: ਕ੍ਰਿਸ਼ਨ ਭਾਰਦਵਾਜ, ਸਿਮਰਨਜੀਤ ਸਿੰਘ ਵਿੱਕੀ, ਰਿੰਕੀ ਸੇਤੀਆ, ਮੋਨਿਕਾ ਭਾਟੀਆ, ਮਾਲਤੀ ਦੇਵੀ, ਗਾਇਤਰੀ ਦੇਵੀ ਆਦਿ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ।