ਵਿਸ਼ਵ ਡਾਊਨ ਸਿੰਡਰੋਮ ਜਾਗਰੂਕਤਾ ਦਿਵਸ ਮਨਾਇਆ
ਵਿਸ਼ਵ ਡਾਊਨ ਸਿੰਡਰੋਮ ਜਾਗਰੂਕਤਾ ਦਿਵਸ ਮਨਾਇਆ
Publish Date: Sun, 22 Mar 2026 04:25 PM (IST)
Updated Date: Sun, 22 Mar 2026 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਕਾਨਫੈਡਰੇਸ਼ਨ ਫਾਰ ਚੈਲੰਜਡ ਵੱਲੋਂ ਰਾਸ਼ਟਰੀ ਨਿਆਸ ਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 21 ਮਾਰਚ 2026 ਨੂੰ ਸ੍ਰਿਜਨ ਵਿਕਾਸ ਡੇ ਕੇਅਰ ਸੈਂਟਰ ਫਤਿਹਪੁਰ ਅਰਾਈਆਂ ਵਿਖੇ ਵਿਸ਼ਵ ਡਾਊਨ ਸਿੰਡਰੋਮ ਜਾਗਰੂਕਤਾ ਦਿਵਸ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ।ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕ੍ਰਿਸ਼ਨ ਜੈਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਕੇਸ਼ ਜਿੰਦਲ, ਅਨਿਲ ਅਤਰੀ ਤੇ ਪ੍ਰਦੀਪ ਸ਼ਰਮਾ ਨੇ ਸ਼ਿਰਕਤ ਕੀਤੀ। ਡਾ. ਕਮਲ ਕੁਮਾਰ ਖੰਨਾ, ਰਾਜਵੀਰ ਕੌਰ, ਸਤਨਾਮ ਸਿੰਘ, ਰਵਿੰਦਰ ਸਿੰਘ, ਕ੍ਰਿਸ਼ਨ ਕੁਮਾਰ ਵਰਮਾ ਅਤੇ ਡਾ ਜਸਨੂਰ ਕੌਰ ਨੇ ਵਿਸ਼ੇ ਬਾਰੇ ਸੰਬੋਧਨ ਕੀਤਾ। ਮੁੱਖ ਮਹਿਮਾਨ ਕ੍ਰਿਸ਼ਨ ਜੈਨ ਨੇ ਸੰਸਥਾ ਨੂੰ 21000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ। ਸੰਸਥਾ ਦੇ ਪ੍ਰਧਾਨ ਮਨਮੋਹਨ ਜਰਗਰ ਸਮੇਤ ਰਮੇਸ਼ ਕੁਮਾਰ ਸੀਆਰ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਵਿਨਯ ਗੁਪਤਾ, ਪ੍ਰਦੀਪ ਸਿੰਘ, ਰਵਿੰਦਰ ਉੱਪਲ, ਸ਼ਿਆਮ ਸੁੰਦਰ ਜਰਗਰ, ਪ੍ਰੀਤਪਾਲ ਸਿੰਘ, ਹਰਜੋਤ ਕੌਰ, ਰਾਧਾ ਪੂਰੀ ਤੇ ਕੇਂਦਰ ਦੇ ਸਟਾਫ ਮੈਂਬਰਾਂ ਨੇ ਵੀ ਸਮਾਗਮ ਵਿੱਚ ਹਿੱਸਾ ਲਿਆ। ਡਾਊਨ ਸਿੰਡਰੋਮ ਇੱਕ ਜੈਨੇਟਿਕ ਸਥਿਤੀ ਹੈ ਜਿਸ ਵਿੱਚ ਬੱਚੇ ਵਿੱਚ 21ਵੇਂ ਗੁਣਸੂਤਰ ਦੀ ਵਾਧੂ ਕਾਪੀ ਹੁੰਦੀ ਹੈ ਜਿਸ ਨੂੰ ਟ੍ਰਾਈਸੋਮੀ-21 ਕਿਹਾ ਜਾਂਦਾ ਹੈ। ਇਸ ਨਾਲ ਸ਼ਾਰੀਰਕ ਤੇ ਬੌਧਿਕ ਵਿਕਾਸ ਵਿੱਚ ਦੇਰੀ ਆਉਂਦੀ ਹੈ। ਇਸ ਦਾ ਕੋਈ ਪੂਰਨ ਇਲਾਜ ਨਹੀਂ ਪਰ ਵਿਸ਼ੇਸ਼ ਸਿੱਖਿਆ, ਥੈਰੇਪੀ ਅਤੇ ਸਮਾਜਿਕ ਸਹਿਯੋਗ ਨਾਲ ਇਨ੍ਹਾਂ ਵਿਅਕਤੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।