ਵੇਸਟ ਟੂ ਵਰਥ ਓਰੀਐਂਟੇਸ਼ਨ ਵਰਕਸ਼ਾਪ ਲਗਾਈ
ਵੇਸਟ ਟੂ ਵਰਥ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ
Publish Date: Sun, 22 Feb 2026 04:24 PM (IST)
Updated Date: Sun, 22 Feb 2026 04:27 PM (IST)

ਫੋਟੋ 22ਪੀਟੀਐਲ: 5 ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘਨੌਰ, ਜ਼ਿਲ੍ਹਾ ਪਟਿਆਲਾ ਵਿਖੇ ਵੇਸਟ ਟੂ ਵਰਥ ਵਿਸ਼ੇ ਹੇਠ ਵਰਮੀਕੰਪੋਸਟਿੰਗ ਤੇ ਟਿਕਾਊ ਕਚਰਾ ਪ੍ਰਬੰਧਨ ਬਾਰੇ ਇਕ ਓਰੀਐਂਟੇਸ਼ਨ (ਮੁੜ-ਵਰਤੋਂ) ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਮਾਰਗਦਰਸ਼ਨ ਹੇਠ ਅਤੇ ਭਾਰਤ ਸਰਕਾਰ, ਮਿਨਿਸਟਰੀ ਆਫ਼ ਐਨਵਾਇਰਨਮੈਂਟ, ਫੋਰੇਸਟ ਐਂਡ ਕਲਾਈਮੇਟ ਚੇਂਜ ਦੇ ਸਹਿਯੋਗ ਨਾਲ ਕਰਵਾਈ ਗਈ। ਵਰਕਸ਼ਾਪ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਕੀਤੀ। ਇਸ ਮੌਕੇ ਹਾਜ਼ਰ ਸਟਾਫ਼ ’ਚ ਈਕੋ ਕਲੱਬ ਕੋਆਰਡੀਨੇਟਰ ਮਮਤਾ, ਸਾਇੰਸ ਅਧਿਆਪਕਾ ਸ਼ੀਨਮ, ਸ਼ਾਲੂ ਤੇ ਫਿਜ਼ਿਕਸ ਲੈਕਚਰਾਰ ਦੌਲਤ ਰਾਮ ਨੇ ਵਿਦਿਆਰਥੀਆਂ ਨਾਲ ਮਿਲ ਕੇ ਭਾਗ ਲਿਆ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਵਰਕਸ਼ਾਪ ਦੇ ਰਿਸੋਰਸਪਰਸਨ ਗੁਰਮੀਤ ਸਿੰਘ ਜੋ ਪਿੰਡ ਬਹਾਲਵਪੁਰ ਵਿਚ 2005 ਤੋਂ ਆਰਗੈਨਿਕ ਖੇਤੀ ਕਰ ਰਹੇ ਹਨ, ਨੇ ਆਪਣੇ ਤਜਰਬੇ ਅਤੇ ਵਿਵਹਾਰਕ ਗਿਆਨ ਰਾਹੀਂ ਵਿਦਿਆਰਥੀਆਂ ਨੂੰ ਟਿਕਾਊ ਖੇਤੀ ਤੇ ਜੈਵਿਕ ਖਾਦ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਵਰਮੀਕੰਪੋਸਟਿੰਗ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਵਰਕਸ਼ਾਪ ਬਹੁਤ ਹੀ ਪ੍ਰੇਰਣਾਦਾਇਕ ਸਾਬਤ ਹੋਈ, ਜਿਸ ਨਾਲ ਵਿਦਿਆਰਥੀਆਂ ’ਚ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਖੇਤੀ ਪ੍ਰਤੀ ਜਾਗਰੂਕਤਾ ਵਧੀ।