ਮੁਲਕ ਦੀ ਤਰੱਕੀ ਚ, ਕਿਰਤੀਆਂ ਦਾ ਅਹਿਮ ਯੋਗਦਾਨ: ਚੰਨੋਂ
ਮੁਲਕ ਦੀ ਤਰੱਕੀ ਚ, ਕਿਰਤੀਆਂ ਦਾ ਅਹਿਮ ਯੋਗਦਾਨ: ਚੰਨੋਂ
Publish Date: Sat, 02 May 2026 06:32 PM (IST)
Updated Date: Sun, 03 May 2026 04:12 AM (IST)

ਕਿਹਾ: ਕਿਰਤੀਆਂ ਨੂੰ ਪੂਰਾ ਮਿਹਨਤਾਨਾ ਦੇਣ ਸਰਕਾਰਾਂ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਮਜ਼ਦੂਰ ਦਿਹਾੜੇ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸੀਪੀਆਈਐੱਮ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋਂ ਤੇ ਸੀਪੀਆਈਐੱਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਮਜ਼ਦੂਰ ਜਮਾਤ ਸਮਾਜ ਦੀ ਰੀੜ ਦੀ ਹੱਡੀ ਹਨ, ਕਿਰਤੀ ਵਰਗ ਦੀ ਮਿਹਨਤ ਤੇ ਸਮਰਪਣ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਤਰੱਕੀ ਸੰਭਵ ਨਹੀਂ ਹੈ। ਉਨ੍ਹਾਂ ਆਖਿਆ ਕਿ 140 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਅੱਜ ਦੇ ਮਜ਼ਦੂਰ ਵਰਗ ਲਈ ਰਾਹ ਦਸੇਰਾ ਬਣਿਆ ਹੋਇਆ ਹੈ, ਮਜ਼ਦੂਰਾਂ ਦੀ ਕੁਰਬਾਨੀ ਸਦਕਾ ਦਿਹਾੜੀ ਦਾ ਸਮਾਂ ਅੱਠ ਘੰਟੇ ਨੀਯਤ ਕੀਤਾ ਗਿਆ ਹੈ ਪਹਿਲਾਂ ਮਜ਼ਦੂਰਾਂ ਨੂੰ 12 ਤੋਂ 16 ਘੰਟੇ ਤੱਕ ਕੰਮ ਕਰਨਾ ਪੈਂਦਾ ਸੀ , ਇਸ ਦੀ ਸ਼ੁਰੂਆਤ 1889 ਵਿੱਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਮਜ਼ਦੂਰਾਂ ਵੱਲੋਂ ਅੱਠ ਘੰਟੇ ਕੰਮ ਦੇ ਹੱਕ ਲਈ ਕੀਤੇ ਇਤਿਹਾਸਕ ਸੰਘਰਸ਼ ਤੋਂ ਹੋਈ ਸੀ। ਇਹ ਦਿਨ ਦੁਨੀਆਂ ਭਰ ਵਿੱਚ ਮਜ਼ਦੂਰਾਂ ਦੇ ਹੱਕਾਂ ਏਕਤਾ ਅਤੇ ਉਹਨਾਂ ਦੇ ਅਮੁੱਲੇ ਯੋਗਦਾਨ ਨੂੰ ਸਮਰਪਿਤ ਹੈ,ਮਜ਼ਦੂਰ ਸੰਮੇਲਨ ਵਿੱਚ ਇਕ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ। ਉਹਨਾਂ ਕਿਹਾ ਕਿ ਮਜ਼ਦੂਰ ਦਿਵਸ ਨੂੰ ਲੈ ਕੇ ਭਾਰਤ ਰਤਨ ਡਾਕਟਰ ਬੀਅਰ ਅੰਬੇਦਕਰ ਦਾ ਵੱਡਾ ਯੋਗਦਾਨ ਰਿਹਾ ਹੈ। ਪਹਿਲੀ ਮਈ 1923 ਨੂੰ ਭਾਰਤ ਵਿੱਚ ਪਹਿਲੀ ਵਾਰ ਮਜ਼ਦੂਰ ਦਿਵਸ ਚੇਨਈ ਵਿੱਚ ਮਨਾਇਆ ਗਿਆ, ਮਜ਼ਦੂਰਾਂ ਦੇ ਹੱਕਾਂ ਨੂੰ ਸੰਵਿਧਾਨਕ ਰੂਪ ਦੇਣ ਲਈ ਪਹਿਲੇ ਵਿਅਕਤੀ ਡਾਕਟਰ ਅੰਬੇਦਕਰ ਹੀ ਸਨ ਜਿਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਉਹਨਾਂ ਕਿਹਾ ਕਿ ਅੱਜ ਦੇ ਹਾਕਮ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਲਈ ਮਿਹਨਤਕਸ਼ ਲੋਕਾਂ ਦੀ ਆਵਾਜ਼ ਨੂੰ ਦਬਾ ਰਹੇ ਹਨ । ਇਸ ਮੌਕੇ ਹੰਗੀ ਖਾਨ ਤਹਿਸੀਲ ਸਕੱਤਰ ਸੁਨਾਮ ,ਨਛੱਤਰ ਸਿੰਘ , ਨਿਰਮਲ ਸਿੰਘ , ਭਗਵਾਨ ਸਿੰਘ ,ਵਰਿੰਦਰ ਕੌਸ਼ਿਕ, ਬਲਦੇਵ ਸਿੰਘ, ਦਰਸ਼ਨ ਸਿੰਘ ਮੱਟੂ , ਬਲਦੇਵ ਸਿੰਘ, ਬਾਜ ਸਿੰਘ ,ਭੋਲਾ ਸਿੰਘ ਮੌਜੂਦ ਸਨ।