50 ਬੋਤਲਾਂ ਸ਼ਰਾਬ ਸਮੇਤ ਔਰਤ ਕਾਬੂ
50 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਔਰਤ ਕਾਬੂ
Publish Date: Sat, 09 May 2026 04:50 PM (IST)
Updated Date: Sun, 10 May 2026 04:03 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਲਹਿਰਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮਹਿਮ ਨੂੰ ਉਦੋਂ ਹੁਲਾਰਾ ਮਿਲਿਆ,ਜਦੋਂ ਇੱਕ ਔਰਤ ਨੂੰ 50 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਕਾਬੂ ਕਰ ਲਿਆ ਗਿਆ। ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸਬੰਧੀ ਹਰਿਆਊ ਰੋਡ ਚੁਰੱਸਤਾ ਪਿੰਡ ਗਦੜਿਆਣੀ ਮੌਜੂਦ ਸਨ। ਉਸ ਸਮੇਂ ਮੁਕਬਰ ਖਾਸ ਨੇ ਇਤਲਾਹ ਦਿੱਤੀ, ਕਿ ਗੋਮਾਂ ਕੌਰ ਪਤਨੀ ਸੁੱਖਾ ਸਿੰਘ ਵਾਸੀ ਹਰਿਆਊ, ਥਾਣਾ ਲਹਿਰਾ ਜੋ ਬਾਹਰਲੇ ਸੂਬੇ ਤੋਂ ਸ਼ਰਾਬ ਲਿਆ ਕੇ ਵੇਚਣ ਦੀ ਆਦੀ ਹੈ। ਅੱਜ ਵੀ ਗੋਮਾਂ ਕੌਰ ਹਰਿਆਣਾ ਤੋਂ ਸ਼ਰਾਬ ਠੇਕਾ ਦੇਸੀ ਲਿਆ ਕੇ ਸੇਮ ਨਾਲਾ ਪਿੰਡ ਹਰਿਆਊ ਪਾਸ ਬੇਚ ਰਹੀ ਹੈ। ਜਿਸ ਨੂੰ ਹੁਣੇ ਹੀ ਛਾਪੇਮਾਰੀ ਕਰਕੇ ਸ਼ਰਾਬ ਠੇਕਾ ਦੇਸੀ ਹਰਿਆਣਾ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਭਰੋਸੇਯੋਗ ਹੋਣ ਕਰਕੇ ਗੋਮਾਂ ਕੌਰ ਉਕਤ ਦੇ ਖਿਲਾਫ ਰੁਕਾ ਭੇਜ ਕੇ ਥਾਣਾ ਲਹਿਰਾ ਵਿਖੇ ਮੁਕਦਮਾ ਦਰਜ ਰਜਿਸਟਰ ਕਰਵਾਇਆ। ਛਾਪੇਮਾਰੀ ਦੌਰਾਨ ਦੋਸ਼ਣ ਗੋਮਾ ਕੌਰ ਨੂੰ ਕਾਬੂ ਕਰਕੇ ਉਸ ਕੋਲੋਂ 50 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ ਬਰਾਮਦ ਕਰਵਾਈਆਂ ਗਈਆਂ। ਉਕਤ ਦੋਸ਼ਣ ਖਿਲਾਫ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।