ਪਤੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਪਤਨੀ ਤੇ ਸੱਸ ਨਾਮਜ਼ਦ
ਪਤੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਪਤਨੀ ਤੇ ਸੱਸ ਨਾਮਜ਼ਦ
Publish Date: Wed, 11 Mar 2026 05:05 PM (IST)
Updated Date: Wed, 11 Mar 2026 05:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਪੁਲਿਸ ਨੇ ਪਤੀ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ਹੇਠ ਪਤਨੀ ਤੇ ਸੱਸ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਮ੍ਰਿਤਕ ਦੇ ਭਰਾ ਸੋਨੂ ਵਾਸੀ ਬਿਹਾਰ ਦੀ ਸ਼ਿਕਾਇਤ ਦੇ ਅਧਾਰ ’ਤੇ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਮਨੂ ਦਾ ਵਿਆਹ ਦੀਪਿਕਾ ਦੇਵੀ ਨਾਲ ਹੋਇਆ ਸੀ, ਉਸ ਤੋਂ ਬਾਅਦ ਮੰਨੂ ਕੁਮਾਰ ਆਪਣੀ ਘਰਵਾਲੀ ਦਿਵਿਕਾ ਦੇਵੀ ਸਮੇਤ ਸੱਸ ਸੀਤਾ ਦੇਵੀ ਨਾਲ ਪਿੰਡ ਸਾਹਪੁਰ ਥਾਣਾ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਰਹਿ ਰਿਹਾ ਸੀ। ਮਨੂ ਕੁਮਾਰ ਇਹ ਗੱਲ ਕਹਿੰਦਾ ਸੀ ਕਿ ਪਤਨੀ ਦਿਵਿਕਾ ਦੇਵੀ ਅਤੇ ਸੱਸ ਸੀਤਾ ਦੇਵੀ ਅਕਸਰ ਹੀ ਘਰ ਵਿਚ ਲੜਾਈ ਝਗੜਾ ਰੱਖਦੇ ਹਨ। ਮੁੱਦਈ ਨੇ ਇਲਜ਼ਾਮ ਲਾਇਆ ਕਿ ਉਸ ਦੇ ਭਰਾ ਮਨੂ ਨੇ ਆਪਣੀ ਪਤਨੀ ਦੀਪਿਕਾ ਦੇਵੀ ਅਤੇ ਸੱਸ ਸੀਤਾ ਦੇਵੀ ਤੋਂ ਤੰਗ ਆ ਕੇ ਪੱਖੇ ਨਾਲ ਲਟਕ ਕੇ ਖ਼ੁਦਕਸ਼ੀ ਕੀਤੀ ਹੈ।