ਨਗਰ ਕੌਂਸਲ ਦੀ ਚੋਣ ਭਾਈਚਾਰਕ ਸਾਂਝ ਤੇ ਜੇਤੂ ਜਜ਼ਬੇ ਨਾਲ਼ ਲੜਾਂਗੇ : ਅਰਵਿੰਦ ਖੰਨਾ
ਨਗਰ ਕੌਂਸਲ ਦੀ ਚੋਣ ਭਾਈਚਾਰਕ ਸਾਂਝ 'ਤੇ ਜੇਤੂ ਜਜ਼ਬੇ ਨਾਲ਼ ਲੜਾਂਗੇ : ਅਰਵਿੰਦ ਖੰਨਾ
Publish Date: Thu, 14 May 2026 05:15 PM (IST)
Updated Date: Fri, 15 May 2026 04:04 AM (IST)

ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਭਵਾਨੀਗੜ੍ਹ ਲਈ ਉਮੀਦਵਾਰ ਐਲਾਨੇ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਨਗਰ ਕੌਂਸਲ ਚੋਣਾਂ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਕ ਵਿਸ਼ੇਸ਼ ਮੀਟਿੰਗ ਅਰਵਿੰਦ ਖੰਨਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਇਨ੍ਹਾਂ ਚੋਣਾਂ ਦੇ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਭਵਾਨੀਗੜ੍ਹ ਨਗਰ ਕੌਂਸਲ ਅਧੀਨ ਉਮੀਦਵਾਰਾਂ ਦੇ ਨਾਮ ਵੀ ਐਲਾਨੇ ਗਏ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ ਦੀ ਹਾਜ਼ਰੀ ਵਿਚ ਹੋਈ ਇਸ ਮੀਟਿੰਗ ’ਚ ਨਗਰ ਕੌਂਸਲ ਭਵਾਨੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ। ਇਸ ਵਿਚ ਵਾਰਡ ਨੰਬਰ 2 ਜਸਵੀਰ ਕੌਰ (ਜਨਰਲ ਇਸਤਰੀ) ਪਤਨੀ ਸੁਖਜਿੰਦਰ ਸਿੰਘ, ਵਾਰਡ ਨੰਬਰ 3 ਹਰਵਿੰਦਰ ਸਿੰਘ ਗੋਲਡੀ ਤੂਰ (ਜਨਰਲ), ਵਾਰਡ ਨੰਬਰ 4 ਗੀਤਾ ਸ਼ਰਮਾ (ਜਨਰਲ ਇਸਤਰੀ), ਵਾਰਡ ਨੰਬਰ 5 ਸ਼ਿੰਦਰਪਾਲ ਸਿੰਘ (ਐਸਸੀ), ਵਾਰਡ ਨੰਬਰ 7 ਪਰਮਜੀਤ ਸ਼ਰਮਾ (ਜਨਰਲ), ਵਾਰਡ ਨੰਬਰ 9 ਵਿਜੈ ਨਾਇਕ (ਬੀਸੀ), ਵਾਰਡ ਨੰਬਰ 11 ਸੁਖਦਰਸ਼ਨ ਸਲਦੀ (ਜਨਰਲ), ਵਾਰਡ ਨੰਬਰ 13 ਸਾਹਿਲ ਮੜਕਨ (ਜਨਰਲ), ਵਾਰਡ ਨੰਬਰ 14 ਤੇਜੀ (ਐਸ.ਸੀ) ਅਤੇ ਵਾਰਡ ਨੰਬਰ 15 ਜਸਵਿੰਦਰ ਕੌਰ ਤੂਰ (ਜਨਰਲ ਇਸਤਰੀ) ਸ਼ਾਮਿਲ ਹਨ। ਇਸ ਮੀਟਿੰਗ ਨੂੰ ਤੇਜਿੰਦਰ ਸਿੰਘ ਸੰਘਰੇੜੀ ਜਿ਼ਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਬੋਧਨ ਕਰਦਿਆਂ ਵਰਕਰਾਂ ਵਿੱਚ ਜੋਸ਼ ਭਰਿਆ। ਅਰਵਿੰਦ ਖੰਨਾ ਨੇ ਮੀਟਿੰਗ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਅਸੀਂ ਇਹ ਚੋਣ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਲੜਨੀ ਹੈ। ਮੀਟਿੰਗ ਵਿੱਚ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਐਲਾਨੇ ਗਏ ਉਮੀਦਵਾਰਾਂ ਨੇ ਅਰਵਿੰਦ ਖੰਨਾ ਨੂੰ ਯਕੀਨ ਦਿਵਾਇਆ ਕਿ ਉਹ ਆਪਣੇ ਪੂਰੇ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਦੇ ਹੋਏ ਉਕਤ ਵਾਰਡਾਂ ਤੋਂ ਚੋਣ ਜਿੱਤ ਕੇ ਅਰਵਿੰਦ ਖੰਨਾ ਦੀ ਝੋਲੀ ਵਿੱਚ ਪਾਉਣਗੇ।