ਕਾਰਗਿਲ ਦੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ
ਕਾਰਗਿਲ ਦੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ
Publish Date: Thu, 18 Sep 2025 05:24 PM (IST)
Updated Date: Thu, 18 Sep 2025 05:26 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਦੇਵੀਗੜ੍ਹ : ਕਾਰਗਿਲ ਦੇ ਸ਼ਹੀਦ ਭਾਈ ਮਲਕੀਤ ਸਿੰਘ ਹਡਾਣਾ ਦੀ 25ਵੀਂ ਬਰਸੀ ਮੌਕੇ ਪਿੰਡ ਹਡਾਣਾ ਵਿਖੇ ਖੂਨਦਾਨ ਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਵਿਸ਼ੇਸ਼ ਤੌਰ ’ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਉਨ੍ਹਾਂ ਖੁਦ ਖੂਨਦਾਨ ਕੀਤਾ ਅਤੇ ਮੈਡੀਕਲ ਕੈਂਪ ਵਿਚ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਵੀ ਕਰਵਾਏ। ਇਸ ਮੌਕੇ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਕਾਰਗਿਲ ਦੇ ਸ਼ਹੀਦ ਭਾਈ ਮਲਕੀਤ ਸਿੰਘ ਨੇ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ। ਅਜਿਹੇ ਮਹਾਨ ਨਾਇਕ ਦੀ ਬਰਸੀ ’ਤੇ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਉਣਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਅਮਰਜੀਤ ਸਿੰਘ ਜਾਗਦੇ ਰਹੋ, ਗੁਰਮੀਤ ਸਿੰਘ ਹਡਾਣਾ, ਮਨਿੰਦਰ ਸਿੰਘ ਹਡਾਣਾ, ਹਾਂਡਾ ਅੱਖਾਂ ਦੇ ਹਸਪਤਾਲ ਦੀ ਟੀਮ ਤੇ ਹੋਰ ਪਤਵੰਤੇ ਹਾਜ਼ਰ ਸਨ।