ਸਰਕਾਰ ਪ੍ਰਾਪਰਟੀ ਟੈਕਸ, ਸੀਐੱਲਯੂ ਤੇ ਹੋਰ ਫੀਸਾਂ ’ਚ ਵਾਧਾ ਵਾਪਸ ਲਵੇ : ਵਿੰਦਾ
ਪੰਜਾਬ ਸਰਕਾਰ ਪ੍ਰੋਪਰਟੀ ਟੈਕਸ, ਸੀ.ਐਲ.ਯੂ ਅਤੇ ਹੋਰ ਫੀਸਾਂ ਵਿੱਚ ਵਾਧਾ ਵਾਪਿਸ ਲਵੇ: ਵਿੰਦਾ ਗਰੋਵਰ
Publish Date: Fri, 01 May 2026 06:14 PM (IST)
Updated Date: Fri, 01 May 2026 06:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਦਾ ਸਨਮਾਨ ਲੱਕੜ ਮੰਡੀ ਪਟਿਆਲਾ ਵਿਖੇ ਯੂਥ ਆਗੂ ਨਵਦੀਪ ਸਿੰਘ ਬਬਲੂ ਨੇ ਕੀਤਾ ਗਿਆ। ਇਸ ਦੌਰਾਨ ਨਵਦੀਪ ਸਿੰਘ ਬਬਲੂ ਵਲੋਂ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਪੁਨਰ ਸੁਰਜੀਤ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਦਾਰ ਵਿੰਦਾ ਨੇ ਆਪ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਰ ਵਲੋਂ ਸੀਐੱਲਯੂ, ਈਡੀਸੀ, ਕੁਲੈਕਟਰ ਰੇਟਾਂ ਅਤੇ ਹੋਰ ਫੀਸਾਂ ਤੇ ਹੁਣ ਪ੍ਰਾਪਰਟੀ ਟੈਕਸ ਵਿਚ ਭਾਰੀ ਵਾਧਾ ਕਰ ਸੂਬੇ ਦੇ ਲੋਕਾਂ ’ਤੇ ਭਾਰੀ ਬੋਝ ਪਾਇਆ ਹੋਇਆ ਹੈ I ਵਿੰਦਾ ਨੇ ਕਿਹਾ ਕਿ ਆਪ ਸਰਕਾਰ ਅਜਿਹੇ ਫਰਮਾਨ ਜਾਰੀ ਕਰਕੇ ਪੰਜਾਬੀਆਂ ਨੂੰ ਲੁੱਟਣ ਦੇ ਤਰੀਕੇ ਲੱਭ ਰਹੀ ਹੈ। ਜਥੇਦਾਰ ਵਿੰਦਾ ਨੇ ਕਿਹਾ ਕਿ ਪੰਜਾਬ ਬਿਜਲੀ ਸਰਪਲੱਸ ਸੂਬਾ ਸੀ ਪਰ ਸਰਕਾਰ ਨੇ ਲੰਮੇ ਲੰਮੇ ਕੱਟ ਲਗਾ ਕੇ ਲੋਕ ਬੇਹਾਲ ਕਰ ਦਿੱਤੇ ਹਨ, ਬਿਜਲੀ ਕੱਟਾਂ ਨੇ ਪੰਜਾਬ ਦੀ ਕਿਸਾਨੀ ਤੇ ਸਨਅਤੀ ਇਕਾਈਆਂ,ਇੰਡਸਟਰੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਵਿੰਦਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਆਮ ਲੋਕਾਂ ਤੇ ਵਾਧੂ ਬੋਝ ਨਾ ਪਾਵੇ । ਇਸ ਮੌਕੇ ਸਤਿੰਦਰ ਸਿੰਘ ਸ਼ੱਕੂ ਗਰੋਵਰ, ਗੁਰਮੀਤ ਸਿੰਘ, ਜਸ਼ਨ ਸਿੰਘ, ਸੰਨੀ ਸਿੰਘ, ਬਲਵਿੰਦਰ ਸਿੰਘ, ਵਿੱਕੀ ਸਿੰਘ, ਗੁਰਵਿਦਰ ਸਿੰਘ, ਜਤਿੰਦਰਪਾਲ ਸਿੰਘ, ਮੁਕੇਸ਼ ਕੁਮਾਰ, ਚੰਦਰਭਾਨ ਗਾਭਾ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਜਗਜੀਵਨ ਸਿੰਘ ਜੱਗੀ, ਵਰਿੰਦਰ ਸ਼ਰਮਾ, ਅਮਰਦੀਪ ਸਿੰਘ, ਹਰਮਨ ਸਿੰਘ, ਹਰਦਿਆਲ ਸਿੰਘ ਆਦਿ ਹਾਜ਼ਰ ਸਨ।