ਪੰਜਾਬ ਦੀ ਨੁਹਾਰ ਬਦਲਣ ਲਈ ਪਾਰਟੀ ਵਚਨਬੱਧ : ਵਿੰਦਾ ਗਰੋਵਰ
ਪੰਥ ਦੀ ਚੜ੍ਹਦੀਕਲਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਪਾਰਟੀ ਵਚਨ-ਵੱਧ: ਵਿੰਦਾ ਗਰੋਵਰ
Publish Date: Tue, 28 Apr 2026 04:59 PM (IST)
Updated Date: Tue, 28 Apr 2026 05:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪਟਿਆਲਾ ਸ਼ਹਿਰੀ ਪ੍ਰਧਾਨ ਜਥੇਦਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਗੁਰੂ ਨਾਨਕ ਗਲੀ ਪੁਰਾਣੀ ਸਬਜ਼ੀ ਮੰਡੀ ਰਾਘੋ ਮਾਜਰਾ ਪਟਿਆਲਾ ਵਿਖੇ ਗੁਰਜੀਤ ਸਿੰਘ ਰਾਜੂ ਚੋਪੜਾ ਤੇ ਜੋਤ ਚੋਪੜਾ ਵਲੋਂ ਰੱਖੇ ਸਮਾਗਮ ਮੌਕੇ ਗੱਲਬਾਤ ਕਰਦਿਆਂ ਬੀਤੀ ਦਿਨੀਂ ਪਾਰਟੀ ਲੀਡਰਸ਼ਿਪ ਵਲੋਂ ਜਾਰੀ ਅਕਾਲੀ ਐਲਾਨਨਾਮੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਡਾਕਮੈਂਟ ਵਿਜ਼ਨ ਪੰਥ,ਪੰਜਾਬ ਤੇ ਪੰਜਾਬੀਅਤ ਦੀ ਭਲਾਈ ਤੇ ਚੜ੍ਹਦੀਕਲਾ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਜਥੇਦਾਰ ਵਿੰਦਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਸਮੁੱਚੀ ਲੀਡਰਸ਼ਿਪ ਵਲੋਂ ਜਾਰੀ ਕੀਤਾ ਡਾਕੂਮੈਂਟ ਵਿਜਨ ’ਚ ਸਾਰੇ ਵਰਗਾ ਦੀ ਭਲਾਈ ਤੇ ਗੱਲ ਕੀਤੀ ਗਈ ਹੈ ਤੇ ਪਾਰਟੀ ਚ 40 ਫੀਸਦੀ ਨੌਜਵਾਨਾਂ ਨੁਮਾਇੰਦਗੀ, ਮਹਿਲਾਵਾਂ ਨੂੰ 35 ਫੀਸਦੀ ਰਾਖਵਾਂਕਰਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਐਲਾਨਨਾਮਾ ਹੋਰਨਾਂ ਪਾਰਟੀਆਂ ਵਾਂਗ ਸਿਰਫ ਵਿਖਾਵੇ ਲਈ ਨਹੀਂ ਸਗੋਂ ਇਸ ਤੇ ਕੰਮ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਚ ਇਕ ਆਗੂ-ਇਕ ਅਹੁਦਾ ਤੇ ਇਕ ਪਰਿਵਾਰ, ਇਕ ਟਿਕਟ ਦਾ ਸਿਧਾਂਤ ਲਾਗੂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜਾਰੀ ਐਲਾਨਨਾਮਾ ਪੰਥ ਦੀ ਚੜਦੀਕਲਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਪਾਰਟੀ ਪੁਰੀ ਤਰ੍ਹਾਂ ਵਚਨਬੱਧ ਹੈ ਕਿਉ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏੇ ਹੁਕਮ-ਨਾਮਿਆ ਚ ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਹੋਇਆ ਸੀ। ਜਥੇਦਾਰ ਵਿੰਦਾ ਨੇ ਕਿਹਾ ਕਿ 2027 ਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ 2 ਦਸੰਬਰ ਦੇ ਹੁਕਮਨਾਮੇ ਤਹਿਤ ਹੋਰਨਾਂ ਪੰਥਕ ਧਿਰਾ ਨੂੰ ਵੀ ਇੱਕ ਮੰਚ ਤੇ ਇਕੱਠ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਤਿੰਦਰ ਸਿੰਘ ਸ਼ੱਕੂ ਗਰੋਵਰ, ਗੁਰਜੀਤ ਸਿੰਘ ਰਾਜੂ ਚੋਪੜਾ, ਮਨਸਿਮਰ ਸਿੰਘ ਜੋਤ ਚੋਪੜਾ, ਪ੍ਰਭਜੋਤ ਸਿੰਘ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ, ਰਣਜੀਤ ਕੌਰ, ਹਰਜੀਤ ਕੌਰ, ਮਨਕੀਰਤ ਸਿੰਘ, ਹਰਮਨ, ਮਨਜੋਤ ਸਿੰਘ, ਜਸ਼ਨ, ਚੰਦਰ ਭਾਨ, ਜਸਕੀਰਤ ਸਿੰਘ, ਵਰਿੰਦਰ ਸ਼ਰਮਾ ਅਮਰਜੋਤ, ਪ੍ਰਭ ਗਰੇਵਾਲ ਆਦਿ ਤੇ ਹੋਰ ਵੀ ਹਾਜ਼ਰ ਸਨ।