ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲੋਕਾਂ ਦੀ ਸੇਵਾ ਲਈ ਜੁਟੀ ਭਾਜਪਾ
ਹੜ ਪ੍ਰਭਾਵਿਤ ਪਿੰਡਾਂ ’ਚ ਲੋਕਾ ਦੀ ਸੇਵਾ ਲਈ ਜੁਟੀ ਭਾਜਪਾ
Publish Date: Sat, 06 Sep 2025 06:41 PM (IST)
Updated Date: Sat, 06 Sep 2025 06:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਘਨੌਰ ਤੋਂ ਭਾਜਪਾ ਦੇ ਇੰਚਾਰਜ ਵਿਕਾਸ ਸ਼ਰਮਾ ਤੇ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਦਿਨੀਂ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਕਿਸੇ ਵੀ ਪਿੰਡ ਤੋਂ ਫ਼ੋਨ ਆਉਂਦਿਆਂ ਹੀ ਭਾਜਪਾ ਦੀ ਟੀਮ ਵੱਲੋਂ ਹਲਕਾ ਘਨੌਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ। ਵਿਕਾਸ ਸ਼ਰਮਾ ਤੇ ਉਨ੍ਹਾਂ ਦੀ ਟੀਮ ਵੱਲੋਂ ਹੁਣ ਤਕ ਪਿੰਡ ਉਂਟਸਰ, ਜੰਡ ਮੰਘੋਲੀ, ਚਮਾਰੂ, ਤੇ ਕਾਮੀ ਖੁਰਦ ਵਿਖੇ ਰਾਹਤ ਸਮੱਗਰੀ ਪਹੁੰਚਾਈ ਹੈ। ਵਿਕਾਸ ਸ਼ਰਮਾ ਨੇ ਕਿਹਾ ਹਲਕਾ ਘਨੌਰ ਦੇ ਲੋਕ ਮੇਰਾ ਪਰਿਵਾਰ ਹਨ, ਇਸ ਦੁੱਖ ਦੀ ਘੜੀ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹੀਏ। ਵਿਕਾਸ ਸ਼ਰਮਾ ਨੇ ਕਿਹਾ ਕਿ ਕੁਦਰਤੀ ਆਫ਼ਤ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ, ਪਰ ਪ੍ਰਸ਼ਾਸਨ ਜੇ ਆਪਣੀ ਜ਼ਿੰਮੇਵਾਰੀ ਸਮਝਦਾ ਤਾਂ ਹਲਾਤਾਂ ਨੂੰ ਕਾਬੂ ਕੀਤਾ ਜਾ ਸਕਦਾ ਸੀ। ਵਿਕਾਸ ਸ਼ਰਮਾ ਨੇ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਜਿੱਥੇ ਆਪਣੀ ਟੀਮ ਦਾ ਧੰਨਵਾਦ ਕੀਤਾ ਉੱਥੇ ਹੀ ਨੇਤਰਪਾਲ ਸ਼ਰਮਾ, ਸੰਨੀ ਮੁਟੇਜਾ ਰਾਜਪੁਰਾ, ਹਨੀ ਸ਼ਰਮਾ ਆਸਟ੍ਰੇਲੀਆ, ਦੀਪਕ ਰਤਨ, ਨਿਸ਼ੂ ਸ਼ਰਮਾ ਝਾਰਖੰਡ, ਦਾ ਵੀ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਨਰਿੰਦਰ ਸੂਦ, ਹਰਜਿੰਦਰ ਸਿੰਘ, ਪਾਖਰ ਸਿੰਘ, ਕਮਲਜੀਤ ਸਿੰਘ ਕਾਮੀ ਕਲਾਂ, ਗੌਤਮ ਸੂਦ, ਰਜਨੀਸ਼ ਕੁਮਾਰ ਉਲਾਣਾ, ਮੰਨੂ ਸ਼ਰਮਾ ਹਰਪਾਲਪੁਰ, ਵਿਨੋਦ ਕੁਮਾਰ ਲੋਹਸਿੰਬਲੀ, ਲਾਲੀ ਉਂਟਸਰ, ਹੈਪੀ ਜੰਡਮੰਗੋਲੀ, ਕੁਲਬੀਰ ਸਿੰਘ ਲਾਛੜੂ ਕਲਾਂ, ਸੁਖਜੀਤ ਸਿੰਘ ਚਮਾਰੂ, ਹੈਪੀ ਨਰੜੂ, ਸਚਿਨ ਸ਼ਰਮਾ, ਅਖਿਲ ਕੁਮਾਰ ਆਦਿ ਹਾਜ਼ਰ ਸਨ।