ਵੈਲਫੇਅਰ ਸੁਸਾਇਟੀ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ
ਵੈਲਫੇਅਰ ਸੋਸਾਇਟੀ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ
Publish Date: Mon, 11 May 2026 04:22 PM (IST)
Updated Date: Mon, 11 May 2026 04:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਪ੍ਰੋਗਰਾਮ ਦੌਰਾਨ ਡੀਪੀ ਸਿੰਘ ਆਈਆਰਐੱਸ ਅਡਿਸ਼ਨਲ ਕਮਿਸ਼ਨਰ ਇਨਕਮ ਟੈਕਸ ਪਹੁੰਚੇ। ਡੀਪੀ ਸਿੰਘ ਆਈਆਰਐਸ ਐਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਨੇ ਕਿਹਾ ਕਿ ਸੁਸਾਇਟੀ ਬਹੁਤ ਵਧਿਆ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਸੁਸਾਇਟੀ ਵਲੋਂ ਬੱਚਿਆਂ ਨੂੰ ਪੜ੍ਹਾਈ ਵਿਚ ਅੱਗੇ ਵੱਧਣ ਲਈ ਹੌਂਸਲਾ ਅਫਜਾਈ ਕੀਤੀ ਜਾਂਦੀ। ਇਸ ਮੌਕੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਗਈ ਅਤੇ ਜਿਹੜੇ ਬੱਚੇ ਖੇਡਾਂ ਵਿਚ ਪੜਾਈ ਵਿੱਚ ਮੱਲਾਂ ਮਾਰਦੇ ਹਨ ਉਨ੍ਹਾਂ ਨੂੰ ਸਨਮਾਨਿਤ ਕਰਕੇ ਹੌਸਲਾ ਹਫ਼ਜ਼ਾਈ ਕੀਤੀ ਗਈ। ਡੀਪੀ ਸਿੰਘ ਅਡੀਸ਼ਨਲ ਕਮਿਸ਼ਨ ਇਨਕਮ ਟੈਕਸ ਨੂੰ ਸੁਸਾਇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਸ਼ਵਨੀ ਮਹਿਤਾ ਸਾਬਕਾ ਸਕੱਤਰ ਮਾਰਕੀਟ ਕਮੇਟੀ ਤੇ ਵਿਸ਼ੇਸ ਤੌਰ ਤੇ ਪੰਹੁਚੇ ਡਾ. ਵਿਕਾਸ ਗੋਇਲ ਦਾ ਮਾਤਾ ਕੁਸ਼ਲਿਆ ਹਸਪਤਾਲ ਵਿਚ ਮੈਡੀਕਲ ਸੁਪਰਡੈਂਟ ਬਨਣ ਤੇ ਸੋਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾਂ ਮੈਡੀਕਲ ਸਹੂਲਤਾਂ ਦੇਣ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਅਜੀਤ ਸਿੰਘ ਭੱਟੀ, ਹਰਬੰਸ ਬਾਂਸਲ, ਸੁਰਿੰਦਰ ਕੁਮਾਰ ਗੁਪਤਾ, ਡਾ. ਪ੍ਰਸ਼ੋਤਮ ਗੋਇਲ ਜਨਰਲ ਸਕੱਤਰ, ਨਰੇਸ਼ ਮਿੱਤਲ, ਅਮਰੀਕ ਸਿੰਘ ਗਿੱਲ, ਪ੍ਰਿੰਸੀਪਲ ਐਸ.ਕੇ. ਖੋਸਲਾ, ਰਾਵਿੰਦਰ ਸਭਰਵਾਲ, ਨੰਦ ਲਾਲ ਗਰਾਬਾ ਸਾਬਕਾ ਐਮ.ਸੀ., ਰਸਲ ਕਪੂਰ, ਡਾ. ਮੰਜੂ ਅਰੋੜਾ, ਸਾਗਰ ਸੂਦ, ਬਜੇਂਦਰ ਠਾਕੁਰ, ਕੁਲਵਿੰਦਰ ਕੁਮਾਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਸਾਰਿਆਂ ਦਾ ਮਨ ਮੋਹ ਲਿਆ।