ਸਮਾਜ ਸੇਵਾ ਲਈ ਕੰਮ ਕਰਨ ਵਾਲੇ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ
ਸਮਾਜ ਸੇਵਾ ਲਈ ਕੰਮ ਕਰਨ ਵਾਲੇ ਸਖਸ਼ੀਅਤਾਂ ਦਾ ਕੀਤਾ ਸਨਮਾਨ
Publish Date: Mon, 06 Apr 2026 06:09 PM (IST)
Updated Date: Mon, 06 Apr 2026 06:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਲੋਕ ਭਲਾਈ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰ ਰਹੀ ਹੈ। ਸੁਸਾਇਟੀ ਸਿਹਤ ਦੇ ਪੱਖੋਂ ਵੀ ਕਾਫੀ ਸਮੇਂ ਸਮੇਂ ਤੇ ਕੈਂਪ ਲਗਾਕੇ ਜਿਸ ਤਰ੍ਹਾਂ ਸਿਹਤ ਚੈੱਕਅੱਪ ਕੈਂਪ, ਅੱਖਾਂ ਦੇ ਚੈੱਕਅੱਪ ਕੈਂਪ, ਖੂਨਦਾਨ ਕੈਂਪ ਵੱਖ-ਵੱਖ ਥਾਵਾਂ ਤੇ ਲਗਾਕੇ ਲੋਕ ਭਲਾਈ ਕਰ ਰਹੀ ਹੈ। ਇਹ ਵਿਚਾਰ ਡਾ. ਅੰਜੂ ਅਰੋੜਾ ਨੇ ਅਧਿਆਪਕਾ ਬੱਚਿਆਂ ਅਤੇ ਸਮਾਜ ਸੇਵਾ ਲਈ ਕੰਮ ਕਰਨ ਵਾਲੇ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਸੋਸਾਇਟੀ ਸਮੇਂ ਤੇ ਸਿੱਖਿਆ ਵਿਚ ਅੱਵਲ ਆਉਣ ਤੇ ਅਧਿਆਪਕਾ ਦਾ ਸਨਮਾਨ ਵੀ ਕੀਤਾ ਜਾਂਦਾ ਹੈ ਤਾਂ ਕਿ ਸਾਡੇ ਬੱਚੇ ਪੜ ਲਿਖ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ, ਸੁਸਾਇਟੀ ਆਪਣੇ ਸਿਲਵਰ ਜੁਬਲੀ ਸਾਲ ’ਚ ਲੋਕਾਂ ਦੀ ਭਲਾਈ ਲਈ ਚੰਗੇ ਕਾਰਜ ਕਰਦੀ ਰਹੇਗੀ। ਵਿਜੇ ਕੁਮਾਰ ਗੋਇਲ ਪ੍ਰਧਾਨ ਦੀ ਅਗਵਾਈ ਹੇਠ ਇਹ ਸੁਸਾਇਟੀ ਆਪਣੇ ਕਾਰਜਾ ਨੂੰ ਕਰਦੀ ਰਹੇਗੀ। 2000 ’ਚ ਸੁਸਾਇਟੀ ਦੀ ਸਥਾਪਨਾ ਜਸਵੀਰ ਸਿੰਘ ਬੀਰ ਆਈਏਐੱਸ ਰਿਟਾਇਰਡ ਚੀਫ ਪੈਟਰਨ ਦੇ ਸਹਿਯੋਗ ਨਾਲ ਕੀਤੀ ਗਈ। ਵਿਜੇ ਕੁਮਾਰ ਗੋਇਲ ਨੂੰ ਪ੍ਰਧਾਨ ਬਣਾਇਆ ਗਿਆ ਜੋ ਅੱਜ ਤੱਕ ਚਲ ਰਹੇ ਹਨ, ਜਿਸ ਵਿਚ ਮਹਿੰਦਰ ਕਾਲਜ ਦੇ ਸਹਾਇਕ ਪ੍ਰੋਫੈਸਰ ਗੌਰਵ ਧੀਮਾਨ, ਬਿਕਰਮ ਕਾਲਜ ਸਹਾਇਕ ਪ੍ਰੋ. ਡਾ. ਹਰਸਿਮਰਨ ਕੌਰ, ਸਹਾਇਕ ਪ੍ਰੋ. ਡਾ. ਰੀਤਿਕਾ ਮਨੀ, ਸਹਾਇਕ ਪ੍ਰੋ. ਮੀਨਾਕਸ਼ੀ ਗਰਗ, ਜ਼ਸਵਿੰਦਰ ਕੌਰ, ਸੀਨੀਅਰ ਕਲਰਕ ਸਟੇਟ ਕਾਲਜ, ਡਾ. ਕਿਰਨਜੋਤ ਕੌਰ ਹਿਸਟਰੀ ਦੇ ਪ੍ਰੋ. ਰਾਜਵੰਤ ਕੌਰ ਹੋਸਟਲ ਵਾਰਡਨ ਮਹਿੰਦਰਾ ਕਾਲਜ, ਡਾ. ਕੰਚਨ ਵਾਲਾ ਸਹਾਇਕ ਪ੍ਰੋ. ਮਹਿੰਦਰਾ ਕਾਲਜ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਦੇਵੀ ਦਿਆਲ ਗੋਇਲ, ਰਾਕੇਸ਼ ਸਿੰਗਲਾ ਅਤੇ ਹਰਬੰਸ ਬਾਂਸਲ ਨੂੰ ਸਮਾਜ ਸੇਵਾ ਲਈ ਸਨਮਾਨਿਤ ਕੀਤਾ ਗਿਆ। ਬਜੇਂਦਰ ਠਾਕੁਰ ਤੇ ਸਤੀਸ਼ ਵਿਦਰੋਹੀ, ਉਹਨਾਂ ਦੀਆਂ ਰਚਨਾਵਾਂ ਕਾਰਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਵਿਦਰੋਹੀ ਦੀ ਸ਼ਾਨਦਾਰ ਸਨਮਾਨ ਕਰਨ ਕਾਰਨ ਸਨਮਾਨਿਤ ਕੀਤਾ ਗਿਆ। ਡਾ. ਅੰਜੂ ਅਰੋੜਾ ਅਤੇ ਸੰਜੇ ਧੀਰ ਸੋਸਾਇਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ। ਇਸ ਅਵਸਰ ਨਰੇਸ਼ ਮਿੱਤਲ, ਅਹਿਤ ਕੁਮਾਰ ਗੋਇਲ ਆਦਿ ਹਾਜ਼ਰ ਸਨ।