ਵਪਾਰ ਮੰਡਲ ਭਾਦਸੋਂ ਨੇ ਸਫ਼ਾਈ ਕਰਮਚਾਰੀ ਸੰਘਰਸ਼ ਨੂੰ ਦਿੱਤਾ ਸਮਰਥਨ
ਵਪਾਰ ਮੰਡਲ ਭਾਦਸੋਂ ਨੇ ਸਫਾਈ ਕਰਮਚਾਰੀ ਸੰਘਰਸ਼ ਨੂੰ ਦਿੱਤਾ ਸਮਰਥਨ
Publish Date: Wed, 20 May 2026 04:42 PM (IST)
Updated Date: Wed, 20 May 2026 04:43 PM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਨਗਰ ਪੰਚਾਇਤ ਭਾਦਸੋਂ ਦੇ ਸਮੂਹ ਸਫ਼ਾਈ ਸੇਵਕਾਂ ਵੱਲੋਂ ਕੰਮ ਛੋੜ ਹੜਤਾਲ ਤੇ ਧਰਨਾ 15ਵੇਂ ਦਿਨ ਵੀ ਜਾਰੀ ਹੈ। ਧਰਨੇ ਦੇ 15ਵੇਂ ਦਿਨ ਵਪਾਰ ਮੰਡਲ ਭਾਦਸੋਂ ਦੇ ਪ੍ਰਮੁੱਖ ਆਗੂਆਂ ਅਤੇ ਗੁਰਦੁਆਰਾ ਸਿੰਘ ਸਭਾ ਭਾਦਸੋਂ ਦੀ ਮੈਨੇਜਮੈਂਟ ਕਮੇਟੀ ਨੇ ਸਫਾਈ ਕਰਮਚਾਰੀ ਧਰਨੇ ਵਿਚ ਸ਼ਿਰਕਤ ਕੀਤੀ ਤੇ ਉਨ੍ਹਾਂ ਦੇ ਸ਼ਾਂਤਮਈ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਵਪਾਰੀ ਤੇ ਧਾਰਮਿਕ ਆਗੂ ਜਥੇਦਾਰ ਰਣਧੀਰ ਸਿੰਘ ਢੀਂਡਸਾ ਨੇ ਸਫਾਈ ਸੇਵਕਾਂ ਅਤੇ ਸਹਿਰ ਦੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਫ਼ਾਈ ਕਰਮਚਾਰੀ ਸਾਡੇ ਸਮਾਜ ਦਾ ਉਹ ਮਹੱਤਵਪੂਰਨ ਅੰਗ ਹਨ ਜੋ ਬਹੁਤ ਨਿਗੁਣੀਆਂ ਤਨਖਾਹਾਂ ਉੱਤੇ ਸ਼ਹਿਰ ਦੀ ਸਵੱਛਤਾ ਨੂੰ ਬਰਕਰਾਰ ਰੱਖਣ ਦਾ ਕੰਮ ਕਰਦੇ ਨੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ’ਤੇ ਤੁਰੰਤ ਧਿਆਨ ਦੇ ਕੇ ਸੁਖਾਵੇਂ ਮਾਹੌਲ ਵਿਚ ਹੜਤਾਲ ਖਤਮ ਕਰਵਾਈ ਜਾਵੇ ਕਿਉਂਕਿ 15 ਦਿਨ ਤੋਂ ਸ਼ਹਿਰ ਵਿਚ ਸਫਾਈ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ । ਇਸ ਮੌਕੇ ਟਰੇਡ ਯੂਨੀਅਨ ਫੈਡਰੇਸ਼ਨ ਦੇ ਸੂਬਾਈ ਆਗੂ ਮੰਗਾ ਸਿੰਘ ਸੁਧੇਵਾਲ, ਨਗਰ ਪੰਚਾਇਤ ਭਾਦਸੋਂ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਤੇ ਹੋਰ ਯੂਨੀਅਨ ਆਗੂਆਂ ਨੇ ਸਹਿਰ ਦੀਆਂ ਵੱਖ ਵੱਖ ਵਪਾਰੀ ਐਸੋਸ਼ੀਏਸ਼ਨਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਵੱਖ ਵੱਖ ਸਮਾਜਿਕ ਪਹਿਲੂਆਂ ‘ਤੇ ਚਰਚਾ ਕੀਤਾ। ਵਪਾਰ ਮੰਡਲ ਦੇ ਮੀਤ ਪ੍ਰਧਾਨ ਡਿੰਪਲ ਅਗਰਵਾਲ , ਜਨਰਲ ਸਕੱਤਰ ਬੱਬੀ ਰੰਘੇੜੀ ਤੇ ਖਜਾਨਚੀ ਰਜਿੰਦਰ ਖਨੌੜਾ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਵਪਾਰ ਮੰਡਲ ਉਨ੍ਹਾਂ ਦੀ ਕਿਸੇ ਵੀ ਸਥਾਨਕ ਜਾਂ ਸੂਬਾ ਪੱਧਰੀ ਕਾਲ ‘ਤੇ ਲੋੜੀਂਦਾ ਐਕਸ਼ਨ ਲਏਗਾ। ਮੀਟਿੰਗ ਦੌਰਾਨ ਪਤਵੰਤੇ ਕਾਰੋਬਾਰੀਆਂ ਭਾਰਤ ਭੂਸ਼ਨ ਬੱਲੀ,ਸ਼ਕਤੀ ਕੁਮਾਰ,ਐਡਵੋਕੇਟ ਮਨੀਸ਼ ਗੁਪਤਾ,ਇਕਓਮਕਾਰ ਸਿੰਘ ਸੰਧੂ ਕਲੋਨੀ ਵੈਲਫੇਅਰ ਸੁਸਾਇਟੀ, ਕੌਂਸਲਰ ਅਰਸ਼ਦ ਅਲੀ,ਅਸ਼ਵਨੀ ਕੁਮਾਰ ਗਰਗ, ਸੁਦੇਸ਼ ਗਰਗ, ਚਰਨਜੀਤ ਸਿੰਘ ਰਿੰਪੀ, ਵਿੱਕੀ ਬਾਂਸਲ, ਰੋਹਿਤ ਬਾਂਸਲ, ਮਨੋਜ ਗਰਗ, ਧਰਮਿੰਦਰ ਸਿੰਘ ਧੰਨਾ, ਮਾਸਟਰ ਮਨੋਹਰ ਸਿੰਘ ਗੁਰਦੁਆਰਾ ਕਮੇਟੀ, ਪ੍ਰਿੰਸੀਪਲ ਰਾਮ ਸਰੂਪ ਸਿੰਘ ਮੈਨੇਜਰ,ਲਾਲੀ,ਫੋਰਮੈਨ ਸੋਹਣ ਸਿੰਘ ਨੇ ਅਪਣੇ ਵਿਚਾਰ ਸਾਂਝੇ ਕੀਤੇ।