ਸਮਾਣਾ 'ਚ ਨਗਰ ਕੌਂਸਲ ਚੋਣਾਂ ਦੌਰਾਨ ਹੰਗਾਮਾ: ਕਈ ਬੂਥਾਂ 'ਤੇ ਧੱਕੇਸ਼ਾਹੀ, ਉਮੀਦਵਾਰਾਂ ਵਿਚਾਲੇ ਝੜਪ, ਪੱਤਰਕਾਰ ਦਾ ਮੋਬਾਈਲ ਖੋਹਿਆ
ਸਥਾਨਕ ਸ਼ਹਿਰ ਦੀਆ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੇ ਸ਼ਹਿਰ ਨਿਵਾਸੀਆਂ ਚ ਵੋਟਿੰਗ ਪਾਉਣ ਸਮੇਂ ਹੋਣ ਵਾਲੀ ਧੱਕੇਸ਼ਾਹੀ ਦਾ ਡਰ ਪਾਇਆ ਜਾ ਰਿਹਾ ਸੀ ਜੋਂ ਕਿ ਸੱਚ ਵੀ ਹੋਇਆ ਹੈ। ਸ਼ਹਿਰ ਦੇ ਕੁੱਝ ਵਾਰਡਾਂ ਤੇ ਪੋਲਿੰਗ ਸਥਾਨਾ ਦੇ ਅੰਦਰ ਤੇ ਬਾਹਰ ਧੱਕੇਸ਼ਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰਕੇ ਮਾਹੋਲ ਡਰ ਭੈਅ ਵਾਲਾ ਬਣ ਗਿਆ ਹੈ।
Publish Date: Tue, 26 May 2026 11:04 AM (IST)
Updated Date: Tue, 26 May 2026 11:06 AM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ - ਸਥਾਨਕ ਸ਼ਹਿਰ ਦੀਆ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੇ ਸ਼ਹਿਰ ਨਿਵਾਸੀਆਂ ਚ ਵੋਟਿੰਗ ਪਾਉਣ ਸਮੇਂ ਹੋਣ ਵਾਲੀ ਧੱਕੇਸ਼ਾਹੀ ਦਾ ਡਰ ਪਾਇਆ ਜਾ ਰਿਹਾ ਸੀ ਜੋਂ ਕਿ ਸੱਚ ਵੀ ਹੋਇਆ ਹੈ। ਸ਼ਹਿਰ ਦੇ ਕੁੱਝ ਵਾਰਡਾਂ ਤੇ ਪੋਲਿੰਗ ਸਥਾਨਾ ਦੇ ਅੰਦਰ ਤੇ ਬਾਹਰ ਧੱਕੇਸ਼ਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰਕੇ ਮਾਹੋਲ ਡਰ ਭੈਅ ਵਾਲਾ ਬਣ ਗਿਆ ਹੈ।
ਇੱਕ ਪੋਲਿੰਗ ਬੂਥ 'ਤੇ ਵੱਖ-ਵੱਖ ਉਮੀਦਵਾਰਾਂ ਦੀ ਆਪਸੀ ਝੜਪ ਹੋਣ ਕਰਕੇ ਮਾਹੋਲ ਤਨਾਅਪੂਰਨ ਬਣਿਆ ਹੋਇਆ ਹੈ ਜਦੋਂ ਕਿ ਕੁੱਝ ਪੋਲਿੰਗ ਬੂਥਾਂ ਦੇ ਬਾਹਰ ਟੈਂਟ ਲਾਈ ਬੈਠੇ ਉਮੀਦਵਾਰਾਂ ਦੇ ਟੈਂਟ ਅਤੇ ਪੋਸਟਰ ਕੁਰਸੀਆਂ ਆਦਿ ਨੂੰ ਵੀ ਨੁਕਸਾਨ ਪਹੁੰਚਾਉਣਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦੋਂ ਕਿ ਕਵਰੇਜ ਸਮੇਂ ਸ਼ਹਿਰ ਦੇ ਇੱਕ ਪੱਤਰਕਾਰ ਦਾ ਕੋਈ ਅਣਪਛਾਤਾ ਵਿਅਕਤੀ ਮੋਬਾਈਲ ਖੋਹ ਕੇ ਲੈ ਗਿਆ ਹੈ।