ਡੀਬੀਯੂ ਵੱਲੋਂ ਕਰੀਅਰ ਕੌਂਸਲਿੰਗ ਸੈਂਟਰ ਦੀ ਸ਼ੁਰੂਆਤ
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕੈਰੀਅਰ ਕੌਂਸਲਿੰਗ ਸੈਂਟਰ ਦੀ ਸ਼ੁਰੂਆਤ
Publish Date: Fri, 08 May 2026 05:02 PM (IST)
Updated Date: Fri, 08 May 2026 05:05 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ਼ਹਿਰ ਦੀ ਬੱਤਰਾ ਅਕੈਡਮੀ ਵਿਚ ਨਵੇਂ ਕਰੀਅਰ ਕਾਊਂਸਲਿੰਗ ਕੇਂਦਰ ਦੀ ਸ਼ੁਰੂਆਤ ਕੀਤੀ ਗਈ। ਸੈਂਟਰ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਹਰਸ਼ ਸਦਾਵਰਤੀ ਅਤੇ ਅਮਰਜੀਤ ਸਿੰਘ ਘੱਗਾ ਸੇਵਾ ਮੁਕਤ ਆਈਆਰਐਸ ਨੇ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਕਿਹਾ ਕਿ ਡੀਬੀਯੂ ਦੀ ਸਮਾਵੇਸ਼ ਪ੍ਰਤੀ ਵਿਆਪਕ ਵਚਨਬੱਧਤਾ ਇਸਦੇ ਸਕਾਲਰਸ਼ਿਪ ਪ੍ਰੋਗਰਾਮ ਨੌਜਵਾਨਾਂ ਲਈ ਬਹੁਤ ਲਾਹੇਵੰਦ ਹਨ ਤੇ ਹੋਣਹਾਰ ਵਿਦਿਆਰਥੀਆਂ ਖਿਡਾਰੀਆਂ, ਅਪਾਹਜ ਵਿਦਿਆਰਥੀਆਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ। ਦਮਨਪ੍ਰੀਤ ਕੌਰ, ਡਿਪਟੀ ਡਾਇਰੈਕਟਰ, ਓਡੀਐਲ ਅਤੇ ਔਨਲਾਈਨ ਡੀਬੀਯੂ ਦੇ ਕਿਹਾ ਕਿ ਨਵਾ ਲਾਂਚ ਕੀਤਾ ਗਿਆ। ਡੀਬੀਯੂ ਆਈਸੀਸੀ ਪਾਤੜਾਂ ਰੈਗੂਲਰ ਡਿਗਰੀ ਪ੍ਰੋਗਰਾਮ, ਆਨਲਾਈਨ ਲਰਨਿੰਗ ਕੋਰਸ, ਓਪਨ ਐਂਡ ਡਿਸਟੈਂਸ ਲਰਨਿੰਗ (ਓਡੀਐਲ), ਅਤੇ ਡੀਬੀਯੂ ਅਮਰੀਕਾਸ ਇੰਟਰਨੈਸ਼ਨਲ ਐਜੂਕੇਸ਼ਨ ਟਰੈਕ ਸਮੇਤ ਕਈ ਤਰ੍ਹਾਂ ਦੇ ਪ੍ਰੋਗਰਾਮਾਂ ’ਚ ਮਾਹਿਰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰੇਗਾ। ਬੱਤਰਾ ਅਕੈਡਮੀ ਜਤਿਨ ਬੱਤਰਾ ਨੇ ਕਿਹਾ ਕਿ ਸਾਡਾ ਟੀਚਾ ਖੇਤਰ ਦੇ ਹਰੇਕ ਸਿਖਿਆਰਥੀ ਨੂੰ ਸਹੀ ਸਾਧਨਾਂ ਤੇ ਦਿਸ਼ਾ-ਨਿਰਦੇਸ਼ ਨਾਲ ਸਮੇ ਦੀ ਹਾਣੀ ਬਣਾਉਣਾ ਹੈ। ਅਮਰਜੀਤ ਸਿੰਘ ਘੱਗਾ ਸੇਵਾ ਮੁਕਤ ਆਈਆਰਐਸ ਨੇ ਕਿਹਾ ਕਿ ਪਾਤੜਾਂ ਇਲਾਕੇ ਵਿਚ ਕੋਈ ਵੀ ਕੋਚਿੰਗ ਕੇਂਦਰ ਨਾਂ ਹੋਣ ਕਾਰਨ ਇਸ ਇਲਾਕੇ ਦੇ ਨੌਜਵਾਨਾਂ ਨੂੰ ਪਟਿਆਲਾ ਜਾਂ ਸੰਗਰੂਰ ਜਾਣਾ ਪੈਂਦਾ ਸੀ ਜਿੱਥੇ ਜਾਣਾ ਜਿੱਥੇ ਲੜਕੀਆਂ ਲਈ ਅਸੰਭਵ ਸੀ ਉੱਥੇ ਹੀ ਆਰਥਿਕ ਤੰਗੀ ਕਾਰਨ ਬਹੁਤ ਸਾਰੇ ਨੌਜਵਾਨ ਨੌਕਰੀਆਂ ਦੀ ਤਿਆਰੀ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ ਜਤਿਨ ਬੱਤਰਾ ਵੱਲੋਂ ਪਾਤੜਾਂ ਵਿਚ ਅਜਿਹੇ ਨੌਜਵਾਨ ਲੜਕੀਆਂ ਅਤੇ ਲੜਕਿਆਂ ਨੂੰ ਦਿੱਤੀ ਗਈ ਕੋਚਿੰਗ ਦੀ ਬਦੋਲਤ 500 ਤੋਂ ਵੱਧ ਨੌਜਵਾਨ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ ਅਤੇ ਹੁਣ ਇਸ ਅਕੈਡਮੀ ਵਿਚ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਨਵੇਂ ਇੰਫਰਮੇਸ਼ਨ ਅਤੇ ਕਾਉਂਸਲਿੰਗ ਕੇਂਦਰ ਦੀ ਸ਼ੁਰੂਆਤ ਕੀਤੇ ਜਾਣ ਨਾਲ ਨੌਜਵਾਨਾਂ ਨੂੰ ਬਹੁਤ ਹੀ ਲਾਭ ਹੋਵੇਗਾ। ਇਸ ਮੌਕੇ ਡਾ. ਮਲਕੀਤ ਸਿੰਘ, ਪ੍ਰਿੰਸੀਪਲ ਬਲਜੀਤ ਕੌਰ ਅਤੇ ਸਹਿਤ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ ਹੋਰ ਆਗੂ ਮਜੂਦ ਸਨ।