ਯੂਨਾਈਟਡ ਇੰਡੀਆ ਇੰਸ਼ੋਰੈਂਸ ਪਟਿਆਲਾ ਡਵੀਜ਼ਨ ਵੱਲੋਂ ਪ੍ਰੋਗਰਾਮ
ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਪਟਿਆਲਾ ਡਵੀਜ਼ਨ ਵੱਲੋਂ ਪ੍ਰੋਗਰਾਮ ਆਯੋਜਿਤ
Publish Date: Fri, 22 May 2026 05:31 PM (IST)
Updated Date: Sat, 23 May 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਪਟਿਆਲਾ ਡਵੀਜ਼ਨ ਵੱਲੋਂ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਚੀਫ ਰੀਜਨਲ ਮੈਨੇਜਰ ਸੰਗੀਤਾ ਬਾਲੀ ਅਤੇ ਰੀਜਨਲ ਮੈਨੇਜਰ ਦੀਪਕ ਕੁਮਾਰ ਵਿਆਸ ਮੁੱਖ ਮਹਿਮਾਨ ਸ਼ਾਮਲ ਹੋਏ। ਇਹ ਪ੍ਰੋਗਰਾਮ ਯੂਨਾਈਟਡ ਇੰਡੀਆ ਦੇ ਸਟਾਰ ਅਡਵਾਈਜ਼ਰ ਨੂੰ ਸਨਮਾਨਿਤ ਕਰਨ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ। ਇਹਨਾਂ ਸਟਾਰ ਅਡਵਾਈਜਰ ਨੇ ਸਾਲ 2024-25 ਵਿਚ ਕਰੋੜਾਂ ਰੁਪਏ ਦਾ ਪ੍ਰੀਮੀਅਮ ਦੇ ਕੇ ਕੰਪਨੀ ਦਾ ਟਾਰਗੇਟ ਪੂਰਾ ਕੀਤਾ ਸੀ। ਇਸ ਮੌਕੇ ਰਮਨ ਸ਼ਰਮਾ, ਸੀਨੀਅਰ ਡਵੀਜ਼ਨਲ ਮੈਨੇਜਰ, ਪਟਿਆਲਾ ਨੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਸਾਰੇ ਸਟਾਰ ਅਡਵਾਈਜਰ ਨੂੰ ਵੱਧ-ਚੜ੍ਹ ਕੇ ਕੰਮ ਕਰਨ ਲਈ ਉਤਸ਼ਾਹਿਤ ਵੀ ਕੀਤਾ। ਉਨ੍ਹਾਂ ਦੱਸਿਆ ਕਿ ਸਾਡੀ ਕੰਪਨੀ ਹਰ ਸਾਲ 20 ਹਜ਼ਾਰ ਕਰੋੜ ਤੋਂ ਵੱਧ ਦਾ ਬਿਜ਼ਨਜ ਕਰਦੀ ਹੈ ਅਤੇ ਇਹ ਆਪਣੇ ਮੁਨਾਫੇ ਵਿਚੋਂ ਆਪਣੇ ਅਡਵਾਈਜਰ ਨੂੰ ਕਈ ਤਰ੍ਹਾਂ ਦੇ ਇਨਸੈਨਟਿਵ ਅਤੇ ਇਨਾਮ ਵੀ ਦਿੰਦੀ ਹੈ ਤਾਂ ਕਿ ਉਹ ਹੋਰ ਵੱਧ ਚੜ੍ਹ ਕੇ ਕੰਮ ਕਰਨ। ਇਸ ਮੌਕੇ ਸੰਗੀਤਾ ਬਾਲੀ ਨੇ ਐਡਵਾਈਜ਼ਰ ਨੂੰ ਸਲਾਹ ਦਿੱਤੀ ਕਿ ਉਹ ਲੋਕਾਂ ਨੂੰ ਜਨਰਲ ਇੰਸ਼ੋਰੈਂਸ ਦੀਆਂ ਅਲੱਗ-ਅਲੱਗ ਪਾਲਿਸੀ ਬਾਰੇ ਵੀ ਦੱਸਣ ਜਿਵੇਂ ਕਿ ਹੈਲਥ ਇੰਸ਼ੋਰੈਂਸ, ਪਰਸਨਲ ਐਕਸੀਡੈਂਟ ਇੰਸ਼ੋਰੈਂਸ, ਆਦਿ ਤਾਂ ਕਿ ਲੋਕ ਇਹਨਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸ ਮੌਕੇ ਐਸ.ਡੀ.ਐਮ. ਰਮਨ ਸ਼ਰਮਾ ਵੱਲੋਂ ਇਕ ਹੈਲਥ ਇੰਸ਼ੋਰੈਂਸ ’ਤੇ ਤਿਆਰ ਕੀਤੀ ਇਕ ਕਿਤਾਬ ਵੀ ਜਾਰੀ ਕੀਤੀ ਗਈ, ਜਿਸ ਵਿਚ ਹੈਲਥ ਅਤੇ ਪਰਸਨ ਐਕਸੀਡੈਂਟ ਇੰਸ਼ੋਰੈਂਸ ਦੀ ਪੂਰੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਟਾਰ ਐਡਵਾਈਜਰ ਨੂੰ ਟਰਾਫੀਆਂ ਅਤੇ ਇਨਾਮ ਦੇ ਦੇ ਸਨਮਾਨਿਤ ਕੀਤਾ ਗਿਆ ਅਤੇ ਚੀਫ ਰੀਜਨਲ ਮੈਨੇਜਰ ਨੇ ਲੋਕਾਂ ਦੇ ਕਲੇਮਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਦਾ ਯਕੀਨ ਵੀ ਦਿਵਾਇਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਰੀਜਨਲ ਮੈਨੇਜਰ ਦੀਪਕ ਵਿਆਸ ਨੇ ਕੰਪਨੀ ਦੇ ਸਾਰੇ ਐਡਵੋਕੇਟਾਂ ਦੀ ਇਕ ਮੀਟਿੰਗ ਵੀ ਕੀਤੀ ਅਤੇ ਉਨਾਂ ਨੂੰ ਕੇਸਾਂ ਦਾ ਜਲਦੀਪ ਤੋਂ ਜਲਦੀ ਨਿਪਟਾਰਾ ਕਰਨ ਦੀ ਸਲਾਹ ਵੀ ਦਿੱਤੀ । ਇਸ ਮੌਕੇ ਅਜੇ ਪਾਹਵਾ ਇੰਚਾਰਜ, ਮੋਟਰ ਐਕਸੀਡੈਂਟ ਕਲੇਮਜ਼, ਯੂਨਾਈਟਡ ਇੰਡੀਆ ਦੇ ਸਾਰੇ ਬਰਾਂਚ ਮੈਨੇਜਰ ਅਤੇ ਡਵੀਜ਼ਨ ਦੇ ਸਾਰੇ ਸਟਾਫ ਮੈਂਬਰ ਸ਼ਾਮਲ ਹੋਏ।