ਇਕਾਈ ਪ੍ਰਧਾਨ ਬੌਰੀਆ ਸਿੰਘ ਦਾ ਦੇਹਾਂਤ
ਇਕਾਈ ਪ੍ਰਧਾਨ ਬੌਰੀਆ ਸਿੰਘ ਦਾ ਦੇਹਾਂਤ
Publish Date: Tue, 28 Apr 2026 04:45 PM (IST)
Updated Date: Wed, 29 Apr 2026 04:05 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪਿੰਡ ਇਕਾਈ ਰਾਏਧਰਾਣਾ ਦੇ ਪ੍ਰਧਾਨ ਬੋਰੀਆ ਸਿੰਘ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਬੌਰੀਆ ਸਿੰਘ ਨੇ ਲੰਮੇ ਸਮੇਂ ਤੱਕ ਪਿੰਡ ਰਾਏਧਰਾਣਾ ਇਕਾਈ ਦੇ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ, ਲਗਨ ਤੇ ਮਿਹਨਤ ਨਾਲ ਨਿਭਾਇਆ। ਬੋਰੀਆ ਸਿੰਘ ਨੇ ਜਥੇਬੰਦੀ ਲਈ ਬੇਮਿਸਾਲ ਸੇਵਾਵਾਂ ਦਿੱਤੀਆਂ ਤੇ ਹਰ ਵੇਲੇ ਜਥੇਬੰਦੀ ਦੇ ਕੰਮਾਂ ਲਈ ਤਿਆਰ ਰਹਿੰਦੇ ਸਨ। ਬੌਰੀਆ ਸਿੰਘ ਨੇ ਦਿਨ-ਰਾਤ ਇਕ ਕਰਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ, ਜਿਨ੍ਹਾਂ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਦੱਸਿਆ ਕਿ ਬੌਰੀਆ ਸਿੰਘ ਆਪਣੀ ਸੇਵਾ ਤੇ ਨੇਕ ਕੰਮਾਂ ਨਾਲ ਲੋਕਾਂ ਦੇ ਦਿਲਾਂ ਵਿਚ ਸਦਾ ਲਈ ਵਸ ਗਏ ਹਨ। ਜਿਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਆਗੂਆਂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਤੇ ਸ਼ਰਧਾਂਜਲੀ ਸਮਾਗਮ 1 ਮਈ ਸ਼ੁੱਕਰਵਾਰ ਨੂੰ ਪਿੰਡ ਰਾਏਧਰਾਣਾ ਦੇ ਵੱਡੇ ਗੁਰੂ ਘਰ ਵਿਖੇ ਹੋਵੇਗਾ। ਭੋਗ ਸਮੇਂ ਧਾਰਮਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਸਾਰੇ ਪਿੰਡ ਇਕਾਈਆਂ ਦੇ ਪ੍ਰਧਾਨ, ਵਰਕਰ, ਬਲਾਕ ਤੇ ਜ਼ਿਲ੍ਹਾ ਆਗੂ, ਪਹੁੰਚ ਕੇ ਪ੍ਰਧਾਨ ਬੌਰੀਆ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।