ਬੇਰੁਜ਼ਗਾਰ ਅਧਿਾਪਕਾਂ ਨੇ ਵਿੱਤ ਮੰਤਰੀ ਦਾ ਦਫ਼ਤਰ ਘੇਰਿਆ
ਬੇਰੁਜ਼ਗਾਰ ਅਧਿਾਪਕਾਂ ਨੇ ਵਿੱਤ ਮੰਤਰੀ ਦਾ ਦਫਤਰ ਘੇਰਿਆ
Publish Date: Sun, 17 May 2026 04:42 PM (IST)
Updated Date: Mon, 18 May 2026 04:04 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਬੇਰੁਜ਼ਗਾਰਾਂ ਨੇ ਚਾਰ ਸਾਲਾਂ ਤੋਂ ਲਟਕ ਰਹੀਆਂ ਆਪਣੀਆ ਮੰਗਾਂ ਨੂੰ ਲੈਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਦਾ ਘਿਰਾਓ ਕੀਤਾ। ਇਹ ਘਿਰਾਓ ਬੇਰੁਜ਼ਗਾਰ ਬੀਐਡ ਟੈੱਟ ਪਾਸ, ਆਰਟ ਐਂਡ ਕਰਾਫਟ ਅਤੇ ਯੂਨਾਈਟਿਡ ਫਿਜ਼ੀਕਲ ਐਜੂਕੇਸ਼ਨ ਪੰਜਾਬ ਦੇ ਸੂਬਾ ਆਗੂਆਂ ਜਸਵੰਤ ਘੁਬਾਇਆ, ਰਾਕੇਸ਼ ਮਾਨਸਾ, ਲਖਵੀਰ ਬਠਿੰਡਾ ਦੀ ਅਗਵਾਈ ਵਿਚ ਕੀਤਾ ਗਿਆ। ਆਗੂਆਂ ਨੇ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਸਿੱਖਿਆ ਤੇ ਸਿਹਤ ਨੂੰ ਲੈ ਕੇ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਸੰਭਾਲਣ ਵਿੱਚ ਕਾਮਯਾਬ ਹੋਈ ਸੀ ਪਰ ਇਸ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿਚ ਇਕ ਵੀ ਇਸ਼ਤਿਹਾਰ ਨਹੀਂ ਦਿੱਤਾ ਗਿਆ। 4 ਸਾਲਾਂ ਤੋਂ ਮੀਟਿੰਗਾਂ ਦੇ ਲਾਰੇ ਲਾ ਕੇ ਸਮਾਂ ਬਤੀਤ ਕੀਤਾ ਤੇ ਬੇਰੁਜ਼ਗਾਰਾਂ ਨਾਲ ਧੌਖਾ ਕੀਤਾ। ਸਰਕਾਰ ਵੱਲੋਂ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ ਕਿ ਅਸੀਂ 55 ਫੀਸਦੀ ਰੱਦ ਕਰ ਕੇ ਮਾਸਟਰ ਕੇਡਰ ਤੇ ਲੈਕਚਰਾਰ, ਯੂਨਾਈਟਿਡ ਫਿਜ਼ੀਕਲ ਐਜੂਕੇਸ਼ਨ ਪੰਜਾਬ, ਕੰਪਿਊਟਰ, ਆਰਟ ਐਂਡ ਕਰਾਫਟ, ਕਾਲਜ ਲੈਕਚਰਾਰ ਅਧਿਆਪਿਕਾਂ ਦੀਆਂ ਆਸਾਮੀਆਂ ਦੇਣ ਜਾ ਰਹੇ ਹਾਂ ਪਰ ਇਹ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਮੁੱਖ ਮੰਤਰੀ ਨੂੰ ਹਰੇ ਰੰਗ ਦਾ ਪੈੱਨ ਨਹੀਂ ਮਿਲ ਰਿਹਾ। ਓਮਰ ਹੱਦ ਦਾ ਵਾਅਦਾ ਪੂਰਾ ਨਹੀਂ ਹੋਇਆ ਮੁੱਖ ਮੰਤਰੀ 4 ਸਾਲਾਂ ਬੇਰੁਜ਼ਗਾਰਾਂ ਦੇ ਵੱਲ ਧਿਆਨ ਨਹੀਂ ਦੇ ਰਹੇ ਜੇਕਰ ਸਰਕਾਰ ਨੇ ਬੇਰੁਜ਼ਗਾਰਾਂ ਦੇ ਮਸਲੇ ਹੱਲ਼ ਨਹੀਂ ਕੀਤੇ ਆਉਣ ਵਾਲ਼ੀ 2027 ਦੀਆਂ ਵਿਧਾਨ ਸਭਾ ਚੋਣਾਂ ਬਹੁਤ ਨੇੜੇ ਆ ਰਹੀਆਂ ਹਨ ਜੇਕਰ ਸਰਕਾਰ ਬੇਰੁਜ਼ਗਾਰਾਂ ਦੀਆ ਮੰਗਾਂ ਹੱਲ ਨਹੀਂ ਕਰਦੀ ਤਾਂ ਸਰਕਾਰ ਖਾਮਿਆਜ਼ਾ ਭੁਗਤਣ ਲਈ ਤਿਆਰ ਰਹੇ। 21 ਮਈ ਦੀ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਖ਼ਤਮ ਕਰ ਦਿੱਤਾ। ਇਸ ਮੌਕੇ ਜੈਪਾਲ ਪਾਤੜਾਂ, ਰਾਜਵਿੰਦਰ ਦਿੜ੍ਹਬਾ, ਜੋਗੀ ਸਿੰਘ ਮੂਨਕ, ਸੋਮਾ ਸਿੰਘ ਢੰਡੋਲੀ, ਕਮਲ ਜੀਤ ਨਾਭਾ, ਭੁਪਿੰਦਰ ਰਾਜਪੁਰਾ, ਗੁਰਮੀਤ ਮਾਨਸਾ, ਆਗੂ ਸਹਿਬਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਬੇਰੁਜ਼ਗਾਰਾਂ ਦੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਜੇਕਰ ਬੇਰੁਜ਼ਗਾਰਾਂ ਦੀਆ ਮੰਗਾ ਜਲਦ ਤੋ ਜਲਦ ਹੱਲ ਨਹੀਂ ਹੁੰਦੀਆਂ ਤਾਂ ਹੋਰ ਤਿੱਖੇ ਪ੍ਰਦਸ਼ਨ ਵੱਲ ਵੱਧਣਗੇ।