ਉਮੰਗ ਸੰਸਥਾ ਨੇ ਲਾਏ 100 ਤੋਂ ਵੱਧ ਬੂਟੇ
ਉਮੰਗ ਸੰਸਥਾ ਵੱਲੋਂ 100 ਤੋਂ ਵੱਧ ਬੂਟੇ ਲਗਾਏ
Publish Date: Sat, 04 Oct 2025 07:11 PM (IST)
Updated Date: Sat, 04 Oct 2025 07:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਉਮੰਗ ਸੰਸਥਾ ਵੱਲੋਂ ਐੱਸਓਐੱਸ ਚਿਲਡਰਨ ਵਿਲੇਜ, ਰਾਜਪੁਰਾ ਵਿਖੇ ਵੱਡੇ ਪੱਧਰ ’ਤੇ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸੰਸਥਾ ਦੀ ਟੀਮ ਨੇ ਨੁਮਾਇੰਦਿਆਂ ਦੇ ਸਹਿਯੋਗ ਨਾਲ 100 ਤੋਂ ਵੱਧ ਬੂਟੇ ਲਾਏ। ਇਸ ਮੌਕੇ ਸੰਸਥਾ ਦੇ ਮੈਂਬਰ ਰਜਿੰਦਰ ਕੁਮਾਰ ਖੰਨਾ, ਪਰਮਜੀਤ ਸਿੰਘ, ਵਿਮਲ ਸ਼ਰਮਾ ਤੋਂ ਇਲਾਵਾ ਐੱਸਓਐੱਸ ਚਿਲਡਰਨ ਵਿਲੇਜ ਦੇ ਨੁਮਾਇੰਦੇ ਡਾਇਰੈਕਟਰ ਸੰਜੀਵ ਕੁਮਾਰ ਭੱਟ, ਸਹਾਇਕ ਡਾਇਰੈਕਟਰ ਸੁਸ਼ਮਾ, ਕੋ ਵਰਕਰ ਕਰਨਦੀਪ ਸਿੰਘ, ਕੋ ਵਰਕਰ ਪਰਮੋਦ ਜੈਨ, ਕੋ ਵਰਕਰ ਰਵੀ ਪਾਂਡੇ, ਭਜਨ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣੇ ਘਰਾਂ, ਸਕੂਲਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰੁੱਖ ਲਗਾਉਣ ਦੀ ਸ਼ੁਰੂਆਤ ਕਰਨ। ਇਸ ਮੌਕੇ ਐੱਸਓਐੱਸ ਚਿਲਡਰਨ ਵਿਲੇਜ ਦੇ ਪ੍ਰਬੰਧਕਾਂ ਨੇ ਉਮੰਗ ਸੰਸਥਾ ਦੀ ਇਸ ਮੁਹਿੰਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਇਸ ਮੌਕੇ ਸਾਰੇ ਬੱਚਿਆਂ ਅਤੇ ਸੰਸਥਾ ਦੇ ਮੈਂਬਰਾਂ ਨੇ ਮਿਲ ਕੇ ਬੂਟਿਆਂ ਦੀ ਸੰਭਾਲ ਕਰਨ ਦਾ ਵੀ ਸੰਕਲਪ ਲਿਆ ਤਾਂ ਜੋ ਇਹ ਹਰੇ-ਭਰੇ ਰੁੱਖ ਭਵਿੱਖ ਵਿੱਚ ਸਮਾਜ ਨੂੰ ਸਾਫ ਹਵਾ ਅਤੇ ਛਾਂ ਪ੍ਰਦਾਨ ਕਰ ਸਕਣ।