ਦੋ ਨਾਬਾਲਿਗ ਲੜਕੀਆਂ ਘਰ ਨਹੀਂ ਆਈਆਂ, ਦੋ ਕੇਸ ਦਰਜ
ਦੋ ਨਬਾਲਿਗ ਲੜਕੀਆਂ ਘਰ ਨਹੀਂ ਆਈਆਂ, ਦੋ ਕੇਸ ਦਰਜ
Publish Date: Tue, 05 May 2026 05:35 PM (IST)
Updated Date: Tue, 05 May 2026 05:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਦੋ ਨਾਬਾਲਿਗ ਲੜਕੀਆਂ ਦੇ ਘਰ ਵਾਪਸ ਨਾ ਆਉਣ ’ਤੇ ਅਣਪਛਾਤੀ ਔਰਤ ਤੇ ਅਣਪਛਾਤੇ ਵਿਅਕਤੀ ਖ਼ਿਲਾਫ ਵੱਖ-ਵੱਖ ਕੇਸ ਦਰਜ ਕੀਤੇ ਹਨ। ਦੋਵਾਂ ਮਾਮਲਿਆਂ ਵਿਚ ਕਾਰਵਾਈ ਮਾਵਾਂ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਪਹਿਲੇ ਮਾਮਲੇ ਵਿਚ ਮੁਦੱਈ ਨੇ ਦੱਸਿਆ ਕਿ ਉਸ ਦੀ ਨਾਬਾਲਿਗ ਲੜਕੀ ਸਕੂਲ ਗਈ ਸੀ, ਪਰ ਘਰ ਨਹੀਂ ਪਰਤੀ। ਸ਼ਿਕਾਇਤ ਕਰਤਾ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੀ ਲੜਕੀ ਨੂੰ ਕੋਈ ਨਾ-ਮਾਲੂਮ ਵਿਅਕਤੀ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ ਅਤੇ ਕਿਤੇ ਲੁਕਾ ਛੁਪਾ ਕੇ ਰੱਖਿਆ ਹੈ। ਇਸੇ ਤਰਾਂ ਦੇ ਦੂਜੇ ਮਾਮਲੇ ਵਿਚ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਦੱਸਿਆ ਕਿ ਇਕ ਔਰਤ ਘਰ ਆਈ ਸੀ, ਜੋ ਉਸ ਦੀ ਪੁੱਤਰੀ ਨੂੰ ਕੰਮ ਕਰਨ ਲਈ ਲੈ ਗਈ। ਮੁਦੱਈ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦੀ ਬਹੁਤ ਭਾਲ ਕੀਤੀ ਪਰ ਨਹੀਂ ਮਿਲੀ। ਮੁਦੱਈ ਨੇ ਪੁਲਿਸ ਕੋਲ ਸ਼ੱਕ ਪ੍ਰਗਟਾਇਆ ਕਿ ਉਸ ਦੀ ਲੜਕੀ ਨੂੰ ਕਿਸੇ ਨਾ-ਮਾਲੂਮ ਵਿਅਕਤੀ ਜਾਂ ਔਰਤ ਨੇ ਕਿਸੇ ਅਣ ਦੱਸੀ ਜਗਾ ਪਰ ਲੁਕਾ ਛੁਪਾ ਕੇ ਰੱਖਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।