ਨਸ਼ਾ ਕਰਨ ਵਾਲੇ 2 ਕਾਬੂ, ਪਰਚਾ ਦਰਜ
ਨਸ਼ਾ ਕਰਨ ਵਾਲੇ ਦੋ ਕਾਬੂ, ਪਰਚਾ ਦਰਜ
Publish Date: Tue, 21 Apr 2026 06:01 PM (IST)
Updated Date: Wed, 22 Apr 2026 04:04 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਛਾਜਲੀ ਦੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਨਸ਼ੇ ਦੀ ਹਾਲਤ ’ਚ ਕਾਬੂ ਕਰਦਿਆਂ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹੌਲਦਾਰ ਲਵਪ੍ਰੀਤ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈੱਕਅਪ ਸਬੰਧੀ ਪਿੰਡ ਮਹਿਲਾ ਤੋਂ ਮੌੜਾਂ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਮੌੜਾਂ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਬਾਹੱਦ ਪਿੰਡ ਮੌੜਾ ਸੀ, ਤਾਂ ਦੁਪਹਿਰ ਸਮੇਂ ਸੜਕ ਦੇ ਕੋਲ ਕੱਚੇ ਪਹੇ ਤੇ ਦੋ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਖੜ੍ਹੇ ਸਨ, ਜਿਨ੍ਹਾਂ ਨੇ ਕੋਈ ਪਾਬੰਦੀ ਸ਼ੁਦਾ ਨਸ਼ਾ ਕੀਤਾ ਜਾਪਦਾ ਸੀ। ਜਿਨ੍ਹਾਂ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਜਿਨ੍ਹਾਂ ਵਿੱਚੋਂ ਇਕ ਨੇ ਆਪਣਾ ਨਾਮ ਲਖਵੀਰ ਸਿੰਘ ਉਰਫ ਗੱਗੀ ਓਰਫ ਗੈਵੀ ਵਾਸੀ ਮੌੜਾਂ ਤੇ ਦੂਜੇ ਨੇ ਵੀ ਨਿਰਮਲ ਸਿੰਘ ਮੌੜਾ ਥਾਣਾ ਛਾਜਲੀ ਦੱਸਿਆ। ਇਸ ਸਬੰਧੀ ਲਖਵੀਰ ਸਿੰਘ ਤੇ ਨਿਰਮਲ ਸਿੰਘ ਦਾ ਡੋਪ ਟੈਸਟ ਕਰਵਾਇਆ ਗਿਆ, ਜੋ ਪਾਜ਼ੇਟਿਵ ਪਾਇਆ ਗਿਆ। ਇਸ ਦੇ ਚਲਦਿਆਂ ਥਾਣਾ ਛਾਜਲੀ ਵਿਖੇ ਨਿਰਮਲ ਸਿੰਘ ਤੇ ਲਖਬੀਰ ਸਿੰਘ ਉਰਫ ਗੱਗੀ ਉਰਫ ਗੈਵੀ ਖ਼ਿਲਾਫ਼ ਪਰਚਾ ਦਰਜ ਕਰ ਲਿਆ।