60 ਬੋਤਲਾਂ ਸ਼ਰਾਬ ਤੇ ਚਿੱਟੇ ਸਮੇਤ ਦੋ ਕਾਬੂ
60 ਬੋਤਲਾਂ ਹਰਿਆਣਾ ਸ਼ਰਾਬ ਅਤੇ ਚਿੱਟੇ ਸਮੇਤ ਦੋ ਕਾਬੂ
Publish Date: Sun, 10 May 2026 04:03 PM (IST)
Updated Date: Mon, 11 May 2026 04:00 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ ਅਤੇ ਛਾਜਲੀ ਦੀ ਪੁਲਿਸ ਨੇ 2 ਵੱਖ-ਵੱਖ ਮੁਕਦਮਿਆਂ ਰਾਹੀਂ 60 ਬੋਤਲਾਂ ਹਰਿਆਣਾ ਸ਼ਰਾਬ ਤੇ 8 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸਬੰਧੀ ਲਹਿਰੇ ਤੋਂ ਪਿੰਡ ਅੜਕਵਾਸ ਨੂੰ ਜਾ ਰਹੇ ਸਨ। ਰਸਤੇ ਵਿੱਚ ਸਰਵ ਹਿੱਤਕਾਰੀ ਸਕੂਲ ਕੋਲ ਇੱਕ ਨੌਜਵਾਨ ਪੈਦਲ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖਤਾਨਾ ਵੱਲ ਭੱਜ ਗਿਆ। ਜਿਸ ਨੂੰ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ। ਨਾਮ-ਪਤਾ ਪੁੱਛਣ ’ਤੇ ਉਸਨੇ ਆਪਣਾ ਨਾਮ ਗੁਰਦੀਪ ਸਿੰਘ ਉਰਫ ਗੰਜਾ ਨਿਵਾਸੀ ਪਿੰਡ ਗਾਗਾ ਦੱਸਿਆ। ਤਲਾਸ਼ੀ ਦੌਰਾਨ ਉਸ ਪਾਸੋਂ 8 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ। ਦੋਸ਼ੀ ਗੁਰਦੀਪ ਸਿੰਘ ਓਰਫ ਗੰਜਾ ਖ਼ਿਲਾਫ਼ ਥਾਣਾ ਲਹਿਰਾ ਵਿਖੇ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਛਾਜਲੀ ਦੇ ਹੌਲਦਾਰ ਲਵਪ੍ਰੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸਤ ਸਬੰਧੀ ਪਿੰਡ ਰਟੋਲਾਂ ਮੌਜੂਦ ਸਨ। ਸ਼ਾਮ ਸਵਾ ਛੇ ਵਜੇ ਦੇ ਕਰੀਬ ਇਤਲਾਹ ਮਿਲੀ ਕਿ ਬੱਟੀ ਸਿੰਘ ਵਾਸੀ ਪਿੰਡ ਰਟੋਲਾਂ ਥਾਣਾ ਛਾਜਲੀ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ। ਜਿਸ ਨੇ ਹੁਣ ਵੀ ਆਪਣੇ ਘਰ ਵਿੱਚ ਹਰਿਆਣਾ ਸ਼ਰਾਬ ਲਿਆ ਕੇ ਰੱਖੀ ਹੋਈ ਹੈ ਅਤੇ ਗਾਹਕਾਂ ਨੂੰ ਵੇਚ ਰਿਹਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਤੇ ਥਾਣਾ ਛਾਜਲੀ ਵਿਖੇ ਮੁਕਦਮਾ ਦਰਜ ਕਰਵਾਇਆ ਅਤੇ ਛਾਪੇਮਾਰੀ ਦੌਰਾਨ ਬੱਟੀ ਸਿੰਘ ਨੂੰ ਗ੍ਰਫਤਾਰ ਕਰਕੇ ਉਸ ਪਾਸੋਂ 60 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕੀਤੀਆਂ। ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ, ਦੋਵੇਂ ਦੋਸ਼ੀਆਂ ਖ਼ਿਲਾਫ਼ ਜਿੱਥੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਉੱਥੇ ਹੀ ਚਿੱਟੇ ਦੇ ਦੋਸ਼ੀ ਗੁਰਦੀਪ ਸਿੰਘ ਓਰਫ ਗੰਜਾ ਨੂੰ ਜੇਲ੍ਹ ਦਾਖਲ ਕਰਵਾ ਦਿੱਤਾ ਹੈ।