10 ਗ੍ਰਾਮ ਹੈਰੋਇਨ ਸਣੇ ਦੋ ਗ੍ਰਿਫ਼ਤਾਰ
10 ਗ੍ਰਾਮ ਹੈਰੋਇਨ ਸਣੇ ਦੋ ਗ੍ਰਿਫ਼ਤਾਰ
Publish Date: Fri, 20 Mar 2026 06:02 PM (IST)
Updated Date: Fri, 20 Mar 2026 06:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਪੁਲਿਸ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਅਮਲੋਹ ਥਾਣੇ ਦੀ ਪੁਲਿਸ ਟੀਮ ਨੇੜੇ ਖੰਨਾ ਚੁੰਗੀ ਮੌਜੂਦ ਸੀ। ਉਸ ਦੌਰਾਨ ਐਕਟਿਵਾ ਸਕੂਟਰੀ ’ਤੇ ਆ ਰਹੇ ਗੌਰਵ ਬਾਂਸਲ ਉਰਫ਼ ਸੌਰਵ ਤੇ ਦੀਪਕ ਕੁਮਾਰ ਤੋਂ ਦਸ ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।