ਸੱਤਿਆਪਾਲ ਮਲਿਕ ਨੂੰ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਰਧਾਂਜਲੀਆਂ
ਸਤਿਆਪਾਲ ਮਲਿਕ ਨੂੰ ਵੱਖ ਵੱਖ ਕਿਸਾਨ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਰਧਾਂਜ਼ਲੀਆਂ
Publish Date: Wed, 03 Sep 2025 06:49 PM (IST)
Updated Date: Wed, 03 Sep 2025 06:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਗੁਰਦੁਆਰਾ ਛੇਵੀਂ ਤੇ ਦਸਵੀਂ ਪਾਤਸ਼ਾਹੀ ਰਾਣਵਾਂ ਵਿਖੇ ਮੇਘਲਿਆ ਤੇ ਜੰਮੂ ਦੇ ਬੀਜੇਪੀ ਨਾਲ ਸਬੰਧਿਤ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਰੋਮੀ ਨੇ ਦੱਸਿਆ ਕਿ ਵੱਖ-ਵੱਖ ਕਿਸਾਨ ਤੇ ਧਾਰਮਿਕ ਜਥੇਬੰਦੀਆਂ ਦੀ ਅਗਵਾਈ ਚ ਗੁਰਦੁਆਰਾ ਛੇਵੀਂ ਤੇ ਦਸਵੀਂ ਪਾਤਸ਼ਾਹੀ ਰਾਣਵਾਂ ਵਿਖੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਅੰਤਿਮ ਅਰਦਾਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਸ਼ਰਧਾਂਜਲੀ ਸਮਾਰੋਹ ਨੂੰ ਉੱਘੇ ਸਮਾਜਿਕ ਚਿੰਤਕ ਪਿਆਰੇ ਲਾਲ ਗਰਗ, ਸਰਬਜੀਤ ਸਿੰਘ ਆਮਰਾਲਾ, ਕਸ਼ਮੀਰਾ ਸਿੰਘ ਜਟਾਣਾ, ਗੁਰਜੀਤ ਸਿੰਘ ਵਜੀਦਪੁਰ, ਪਰਮਿੰਦਰ ਸਿੰਘ ਪਾਲ਼ ਮਾਜਰਾ ਆਦਿ ਆਗੂਆਂ ਨੇ ਸਾਬਕਾ ਰਾਜਪਾਲ ਸਤਿਆਪਾਲ ਮਲਕ ਦੀ ਜੀਵਨੀ ਸਬੰਧੀ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉੱਘੇ ਵਿਦਵਾਨ ਤੇ ਸਮਾਜਿਕ ਚਿੰਤਕ ਪਿਆਰੇ ਲਾਲ ਗਰਗ ਨੇ ਕਿਹਾ ਕਿ ਸੱਤਿਆਪਾਲ ਮਲਿਕ ਨੇ ਵੱਖ-ਵੱਖ ਸੂਬਿਆਂ ਦੇ ਰਾਜਪਾਲ ਹੁੰਦਿਆਂ ਕਿਸਾਨੀ ਸੰਘਰਸ਼ ਲਈ ਹਾਅ ਦਾ ਨਾਹਰਾ ਮਾਰਿਆ। ਉਨ੍ਹਾਂ ਦੀ ਉੱਚੀ ਤੇ ਸੁੱਚੀ ਸੋਚ ਨੂੰ ਕੌਮ ਕਦੇ ਵੀ ਨਹੀਂ ਭੁਲਾ ਸਕਦੀ।