ਸ਼ੀਸ਼ ਮਹਿਲ ’ਚ ਕਰਾਫ਼ਟ ਮੇਲੇ ਲਈ ਤਿੰਨ ਪਾਰਕਿੰਗ ਸਥਾਨ ਨਿਰਧਾਰਤ
ਸ਼ੀਸ਼ ਮਹਲ ’ਚ ਕਰਾਫ਼ਟ ਮੇਲੇ ਲਈ ਤਿੰਨ ਪਾਰਕਿੰਗ ਸਥਾਨ ਨਿਰਧਾਰਤ
Publish Date: Sun, 22 Feb 2026 05:33 PM (IST)
Updated Date: Sun, 22 Feb 2026 05:36 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਸ਼ੀਸ਼ ਮਹਿਲ ਵਿਚ 2 ਮਾਰਚ ਤੱਕ ਲੱਗ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੌਰਾਨ ਵੱਡੀ ਭੀੜ ਨੂੰ ਧਿਆਨ ਵਿਚ ਰੱਖਦਿਆਂ ਟ੍ਰੈਫ਼ਿਕ ਪੁਲਿਸ ਪਟਿਆਲਾ ਵੱਲੋਂ ਤਿੰਨ ਪਾਰਕਿੰਗ ਸਥਾਨ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਵਿਚ ਪਹਿਲੀ ਪਾਰਕਿੰਗ ਡਾਕਲਾ ਚੁੰਗੀ ਟੀ-ਪੁਆਇੰਟ ਸ਼ੀਸ਼ ਮਹਲ ਦੇ ਪਿੱਛੇ, ਪਾਰਕਿੰਗ ਦੂਜੀ ਸੰਜੇ ਕਾਲੋਨੀ ਰੋਡ ਮਹਿੰਦਰਾ ਕਾਲਜ ਦੇ ਸਾਹਮਣੇ ਤੇ ਪਾਰਕਿੰਗ ਤੀਜੀ ਸਰਕਾਰੀ ਮਹਿੰਦਰਾ ਕਾਲਜ ਪਾਰਕਿੰਗ ਖੇਤਰ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਟ੍ਰੈਫ਼ਿਕ ਐੱਚਐੱਸ ਮਾਨ ਤੇ ਡੀਐੱਸਪੀ ਪੁਨੀਤ ਸਿੰਘ ਚਾਹਲ ਨੇ ਕਿਹਾ ਕਿ ਟ੍ਰੈਫ਼ਿਕ ਪੁਲਿਸ ਨੇ ਖ਼ਾਸਕਰ ਮੇਲੇ ਵਾਲੇ ਇਲਾਕੇ ਵਿਚ ਟ੍ਰੈਫ਼ਿਕ ਦੇ ਸੁਚਾਰੂ ਪ੍ਰਬੰਧ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੀ ਮਦਦ ਨਾਲ ਵਨ-ਵੇ, ਨੋ ਪਾਰਕਿੰਗ ਤੇ ਗਲਤ ਪਾਰਕਿੰਗ ’ਤੇ ਗੱਡੀ ਟੋਅ ਕਰਨ ਦੇ ਟ੍ਰੈਫ਼ਿਕ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਐੱਸਪੀ ਮਾਨ ਤੇ ਡੀਐੱਸਪੀ ਚਾਹਲ ਨੇ ਦੱਸਿਆ ਕਿ ਤਿਆਰ ਤਜਵੀਜ਼ ਅਨੁਸਾਰ ਐੱਨਆਈਐੱਸ ਚੌਕ ਤੋਂ ਡਾਕਲਾ ਚੁੰਗੀ ਟੀ-ਪੁਆਇੰਟ ਤੋਂ ਵੱਡੀ ਨਦੀ ਬੰਨ੍ਹਾਂ ਰੋਡ ਤੱਕ ਵਨ-ਵੇ ਟ੍ਰੈਫ਼ਿਕ, ਨੋ ਪਾਰਕਿੰਗ ਤੇ ਗਲਤ ਪਾਰਕਿੰਗ ਕਰਨ ’ਤੇ ਗੱਡੀ ਟੋਅ ਕਰਨ ਵਾਲਾ ਰੂਟ ਰਹੇਗਾ। ਇਸੇ ਤਰ੍ਹਾਂ ਡਕਾਲਾ ਚੁੰਗੀ ਟੀ-ਪੁਆਇੰਟ ਤੋਂ ਡਕਾਲਾ ਰੋਡ ਚੌਕ (ਐੱਨਆਈਐੱਸ ਦੇ ਪਿੱਛੇ ਵੱਲ) ਤੱਕ ਵੀ ਇੱਕ ਤਰਫ਼ਾ ਰੂਟ ਦੀ ਵਿਵਸਥਾ ਕੀਤੀ ਗਈ ਹੈ। ਐੱਸਪੀ ਮਾਨ ਨੇ ਦੱਸਿਆ ਕਿ ਐਨਆਈਐਸ ਚੌਕ ਅਪਰ ਮਾਲ ਰੋਡ ਜਾਂ ਲੋਅਰ ਮਾਲ ਰੋਡ ਤੋਂ ਆਉਣ ਵਾਲੇ ਵਾਹਨ ਚਾਲਕ ਇਕ-ਤਰਫ਼ਾ ਟ੍ਰੈਫ਼ਿਕ ਰੂਟ ਦਾ ਪਾਲਣ ਕਰਦੇ ਹੋਏ ਸ਼ੀਸ਼ ਮਹਲ ਦੇ ਮੁੱਖ ਦਰਵਾਜ਼ੇ ਤੱਕ ਪਹੁੰਚ ਸਕਣਗੇ। ਉਹ ਫਿਰ ਡਕਾਲਾ ਚੁੰਗੀ ਟੀ-ਪੁਆਇੰਟ ਤੋਂ ਸੱਜੇ ਮੁੜ ਕੇ ਪਾਰਕਿੰਗ 1 (ਸ਼ੀਸ਼ ਮਹਲ ਦੇ ਪਿੱਛੇ ਡਕਾਲਾ ਰੋਡ ’ਤੇ) ਵਿੱਚ ਜਾਂ ਖੱਬੇ ਮੁੜ ਕੇ ਸੰਜੇ ਕਾਲੋਨੀ ਰੋਡ ’ਤੇ ਪਾਰਕਿੰਗ 2 ਵਿਚ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਸਕਦੇ ਹਨ। ਇਸ ਤੋਂ ਇਲਾਵਾ ਦਰਸ਼ਕਾਂ ਲਈ ਸਰਕਾਰੀ ਮਹਿੰਦਰਾ ਕਾਲਜ ਦੀ ਪਾਰਕਿੰਗ ਵੀ ਉਪਲੱਬਧ ਹੋਵੇਗੀ। ਪੁਨੀਤ ਸਿੰਘ ਚਹਿਲ ਨੇ ਦੱਸਿਆ ਕਿ ਆਮ ਆਵਾਜਾਈ ਵਾਲੇ ਲੋਕਾਂ ਨੂੰ ਐੱਨਆਈਐੱਸ ਚੌਕ ਤੋਂ ਸ਼ੀਸ਼ ਮਹਿਲ ਤੋਂ ਡਕਾਲਾ ਚੁੰਗੀ ਤੋਂ ਵੱਡੀ ਨਦੀ ਬੰਨ੍ਹਾਂ ਰੋਡ ਅਤੇ ਸ਼ੀਸ਼ ਮਹਿਲ ਦੇ ਪਿੱਛੇ ਵਾਲੀ ਅੰਦਰੂਨੀ ਡਕਾਲਾ ਰੋਡ ਤੋਂ ਜਾਣ ਲਈ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘਲੋੜੀ ਗੇਟ ਵੱਲੋਂ ਆਉਣ ਵਾਲੇ ਆਮ ਲੋਕ ਵੱਡੀ ਨਦੀ ਬੰਨ੍ਹਾਂ ਬਾਹਰੀ ਰੋਡ ਰਾਹੀਂ ਹੀ ਡਕਾਲਾ ਰੋਡ ਜਾਂ ਸੂਲਰ ਰੋਡ ਵੱਲ ਜਾ ਸਕਦੇ ਹਨ।