ਔਰਤ ਦਾ ਸਤਿਕਾਰ ਪ੍ਰੋਗਰਾਮ ਤਹਿਤ ਸਖੀਆਂ ਨੂੰ ਦਿੱਤੀ ਟ੍ਰੇਨਿੰਗ
ਔਰਤ ਦਾ ਸਤਿਕਾਰ ਪ੍ਰੋਗਰਾਮ ਤਹਿਤ ਸਖੀਆਂ ਨੂੰ ਟ੍ਰੇਨਿੰਗ ਦਿੱਤੀ
Publish Date: Tue, 14 Apr 2026 07:27 PM (IST)
Updated Date: Wed, 15 Apr 2026 04:15 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਔਰਤ ਦਾ ਸਤਿਕਾਰ ਪ੍ਰੋਗਰਾਮ ਤਹਿਤ ਸੀਡੀਪੀਓ ਦਫਤਰ ਅੰਦਰ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਸੰਗਰੂਰ ਦੀ ਅਗਵਾਈ ਹੇਠ ਪਿੰਡਾਂ ਵਿੱਚ ਔਰਤਾਂ ਦੇ ਫਾਰਮ ਭਰਨ ਲਈ ਸਖੀ ਨਾਲ ਜੁੜੀਆਂ ਔਰਤਾਂ ਨੂੰ ਟਰੇਨਿੰਗ ਦਿੱਤੀ ਗਈ। ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਨਿਗਰਾਨੀ ਹੇਠ ਹਲਕਾ ਦਿੜ੍ਹਬਾ ਅੰਦਰ ਪਹਿਲੇ ਹਲਕਿਆਂ ਲਈ ਪਾਇਲਟ ਤਿਆਰ ਕਰਨ ਦੇ ਸਬੰਧ ਵਿੱਚ ਲਗਭਗ ਹਲਕੇ ਦਾ ਸਾਰਾ ਕੰਮ ਨੇਪਰੇ ਚੜ੍ਹ ਚੁੱਕਾ ਹੈ। ਸ਼ਹਿਰ ਵਿਚ ਔਰਤ ਦਾ ਸਤਿਕਾਰ ਪ੍ਰੋਗਰਾਮ ਤਹਿਤ ਜੋ ਕੰਮ ਕੀਤੇ ਗਏ ਹਨ ਉਹ ਸਾਰੇ ਕੰਮਾਂ ਨੂੰ ਉਦਾਹਰਨ ਦੇ ਤੌਰ ਤੇ ਸਾਰੇ ਪੰਜਾਬ ਵਿੱਚ ਲੈ ਕੇ ਜਾਇਆ ਜਾਵੇਗਾ। ਉਹਨਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਅਤੇ ਇਸਤਰੀ ਵਿੰਗ ਦੀਆਂ ਹਲਕਾ ਦਿੜ੍ਹਬਾ ਦੀਆਂ ਔਰਤਾਂ ਦੀ ਮਦਦ ਨਾਲ ਅਤੇ ਪਾਰਟੀ ਦੇ ਵਲੰਟੀਅਰ ਅਤੇ ਸਰਪੰਚਾਂ ਦੀ ਮਦਦ ਨਾਲ ਹਲਕੇ ਦਾ ਕਰੀਬ 99 ਫੀਸਦੀ ਕੰਮ ਨੇਪਰੇ ਚੜ ਚੁੱਕਾ ਹੈ। ਇਸ ਦੇ ਤਹਿਤ ਜੋ ਸਖੀ ਪ੍ਰੋਗਰਾਮ ਲਈ ਔਰਤਾਂ ਦੀ ਚੋਣ ਕੀਤੀ ਗਈ ਸੀ, ਉਹਨਾਂ ਔਰਤਾਂ ਨੂੰ ਫਾਰਮ ਕਿਵੇਂ ਭਰਨੇ ਹਨ ਅਤੇ ਉਹ ਕਿੱਥੇ ਜਮਾ ਕਰਵਾਉਣੇ ਹਨ ਉਸ ਲਈ ਸਾਰੀ ਜਾਣਕਾਰੀ ਦਿੱਤੀ ਗਈ ਅਤੇ ਕੱਲ ਤੋਂ ਔਰਤਾਂ ਲਈ ਫਾਰਮ ਭਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈ ਜਿੱਥੇ ਔਰਤਾਂ ਦੇ ਸਤਿਕਾਰ ਵਿੱਚ ਉਹਨਾਂ ਨੂੰ ਘਰ ਬੈਠੇ 1000 ਅਤੇ 1500 ਦਿੱਤਾ ਜਾਵੇਗਾ।