ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਰਵਾਇਆ ਸਿਖਲਾਈ ਕੋਰਸ
ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਗਰਮੀ ਰੁੱਤ ਦੇ ਫਲਾਂ ਦੀ ਸਾਂਭ ਸੰਭਾਲ ਸੰਬੰਧੀ ਕਰਵਾਇਆ ਸਿਖਲਾਈ ਕੋਰਸ
Publish Date: Tue, 19 May 2026 06:08 PM (IST)
Updated Date: Tue, 19 May 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਆਉਂਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫਤਹਿਗੜ੍ਹ ਸਾਹਿਬ ਵਿਖੇ ਕਿਸਾਨ ਬੀਬੀਆਂ ਲਈ ਗਰਮੀ ਰੁੱਤ ਦੇ ਫ਼ਲਾਂ ਦੀ ਸਾਂਭ ਸੰਭਾਲ ਦਾ ਇਕ ਹਫਤੇ ਦਾ ਕੀਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ. ਹਰਦੀਪ ਸਿੰਘ ਸਭਿਖੀ ਨੇ ਦੱਸਿਆ ਕਿ ਇਸ ਕੋਰਸ ਦੇ ਤਕਨੀਕੀ ਇੰਚਾਰਜ ਡਾ. ਮਨੀਸ਼ਾ ਭਾਟਿਆ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਵੱਲੋਂ ਬਿਲ ਦਾ ਸ਼ਰਬਤ, ਅੰਬ ਦਾ ਸ਼ਰਬਤ, ਅੰਬ ਸੁਕੈਸ਼, ਅੰਬ ਚਟਣੀ, ਆੜੂ ਦਾ ਜੈਮ, ਆਲੂ ਬੁਖ਼ਾਰੇ ਦਾ ਜੈਮ ਬਣਾਉਣ ਬਾਰੇ ਤਕਨੀਕੀ ਅਤੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਮਨੀਸਾ ਭਾਟਿਆ ਨੇ ਦੱਸਿਆ ਕਿ ਆਚਾਰ, ਚਟਨੀਆਂ, ਸ਼ਰਬਤ, ਸਕੈਸ਼ ਆਦਿ ਬਣਾ ਕੇ ਮੋਸਮੀ ਫਲਾਂ ਤੇ ਸਬਜ਼ੀਆਂ ਦੀ ਕੀਮਤ ਵਿਚ ਵਾਧਾ ਕੀਤਾ ਜਾ ਸਕਦਾ ਹੈ। ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਵਿਚ ਵਾਧਾ ਕਰਕੇ ਕਿਸਾਨ ਬੀਬੀਆਂ ਇਸ ਕੰਮ ਨੂੰ ਇਕ ਸਹਾਇਕ ਧੰਦੇ ਵਜੋਂ ਆਪਣਾ ਸਕਦੀਆ ਹਨ, ਜਿਸ ਨਾਲ ਉਨ੍ਹਾਂ ਦੀ ਪਰਿਵਾਰਕ ਆਮਦਨ ਵਿਚ ਕਾਫ਼ੀ ਵਾਧਾ ਹੋ ਸਕਦਾ ਹੈ।