ਬਕਾਇਆ ਕਿਸ਼ਤਾਂ ਵਾਲਾ ਟ੍ਰੈਕਟਰ ਵੇਚ ਕੇ ਮਾਰੀ ਠੱਗੀ, ਕੇਸ ਦਰਜ
ਬਕਾਇਆ ਕਿਸ਼ਤਾਂ ਵਾਲਾ ਟ੍ਰੈਕਟਰ ਵੇਚ ਕੇ ਮਾਰੀ ਠੱਗੀ, ਕੇਸ ਦਰਜ
Publish Date: Fri, 13 Feb 2026 04:32 PM (IST)
Updated Date: Fri, 13 Feb 2026 04:36 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਥਾਣਾ ਜੁਲਕਾਂ ਅਧੀਨ ਪਿੰਡ ਗੁਥਮਡ਼ਾ ਦੇ ਇਕ ਕਿਸਾਨ ਨਾਲ ਇਕ ਵਿਅਕਤੀ ਨੇ ਬਕਾਇਆ ਕਿਸ਼ਤਾਂ ਵਾਲਾ ਟ੍ਰੈਕਟਰ ਵੇਚ ਕੇ ਠੱਗੀ ਮਾਰਨ ਦਾ ਪਤਾ ਲੱਗਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜੁਲਕਾਂ ਅਧੀਨ ਪਿੰਡ ਗੁਥਮਡ਼ਾ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਸੰਦੀਪ ਕੁਮਾਰ ਵਾਸੀ ਪਿੰਡ ਰਾਣੀਮਾਜਰਾ ਥਾਣਾ ਮੁੱਲਾਂਪੁਰ ਜ਼ਿਲ੍ਹਾ ਮੋਹਾਲੀ ਤੋਂ ਇਕ ਸਵਰਾਜ ਟ੍ਰੈਕਟਰ 6,15,000 ਰੁਪਏ ’ਚ ਖ੍ਰੀਦਿਆ ਸੀ। ਉਸ ਸਮੇਂ ਮੁਲਜ਼ਮ ਨੇ ਕਿਹਾ ਸੀ ਕਿ ਇਸ ਟ੍ਰੈਕਟਰ ’ਤੇ ਕੋਈ ਲੋਨ ਨਹੀਂ ਹੈ, ਪਰ ਬਾਅਦ ਵਿਚ ਪਤਾ ਲੱਗਾ ਕਿ ਇਸ ਟ੍ਰੈਕਟਰ ਉੱਤੇ 5 ਲੱਖ 60 ਹਜ਼ਾਰ ਰੁਪਏ ਦਾ ਕਰਜ਼ਾ ਖਡ਼੍ਹਾ ਹੈ, ਜਿਸ ਦੀਆਂ ਕਿਸ਼ਤਾਂ ਨਹੀਂ ਭਰੀਆਂ ਸਨ ਅਤੇ ਫਾਈਨੈਂਸ ਕੰਪਨੀ ਇਸ ਟ੍ਰੈਕਟਰ ਨੂੰ ਰਿਕਵਰ ਕਰ ਲਿਆ ਸੀ, ਜਿਸ ਕਰਕੇ ਮੁੱਦਈ ਨਾਲ ਮੁਲਜ਼ਮ ਨੇ ਧੋਖਾਧਡ਼ੀ ਕੀਤੀ ਹੈ। ਇਸ ਸਬੰਧ ਵਿਚ ਥਾਣਾ ਜੁਲਕਾਂ ਦੀ ਪੁਲਿਸ ਨੇ ਇਸ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।