ਚੋਣਾਂ ਲਈ ਅਖ਼ਰੀਲੇ ਦਿਨ ਤੱਕ ਕੁੱਲ 512 ਨਾਮਜ਼ਦਗੀਆਂ ਦਾਖ਼ਲ
ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਅਖ਼ਰੀਲੇ ਦਿਨ ਤੱਕ ਕੁੱਲ 512 ਨਾਮਜ਼ਦਗੀਆਂ ਦਾਖ਼ਲ
Publish Date: Sat, 16 May 2026 07:30 PM (IST)
Updated Date: Sat, 16 May 2026 07:33 PM (IST)
- ਨਾਮਜ਼ਦਗੀ ਪੱਤਰਾਂ ਦੀ 18 ਮਈ ਨੂੰ ਹੋਵੇਗੀ ਪੜਤਾਲ, 19 ਮਈ ਤੱਕ ਲਏ ਜਾ ਸਕਦੇ ਹਨ ਕਾਗਜ਼ ਵਾਪਸ , 26 ਮਈ ਨੂੰ ਪੈਣਗੀਆਂ ਵੋਟਾਂ ਫ਼ੋਟੋ ਫ਼ਾਈਲ : 20 ਡਾ. ਸੋਨਾ ਥਿੰਦ। ਪਰਦੀਪ ਸਿੰਘ ਢਿੱਨੋਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਆਮ ਚੋਣਾਂ-2026 ਸਬੰਧੀ ਜਾਰੀ ਸ਼ਡਿਊਲ ਅਨੁਸਾਰ ਜ਼ਿਲ੍ਹੇ ਵਿਚ 03 ਨਗਰ ਕੌਂਸਲਾਂ ਅਤੇ 01 ਨਗਰ ਪੰਚਾਇਤ ਲਈ ਅਖਰੀਲੇ ਦਿਨ ਤੱਕ ਕੁੱਲ 512 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ, ਡਾ ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ ਮੰਡੀ ਗੋਬਿੰਦਗੜ੍ਹ ਤੋਂ 208 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਦਕਿ ਸਰਹਿੰਦ- ਫ਼ਤਿਹਗੜ੍ਹ ਸਾਹਿਬ ਤੋਂ 158, ਬੱਸੀ ਪਠਾਣਾਂ ਤੋਂ 89 ਅਤੇ ਨਗਰ ਪੰਚਾਇਤ ਖਮਾਣੋ ਤੋਂ 57 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ 2026 ਨੂੰ ਹੋਵੇਗੀ ਅਤੇ 19 ਮਈ 2026 ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰ ਕਾਗਜ਼ ਵਾਪਸ ਲੈ ਸਕਣਗੇ। 26 ਮਈ ਨੂੰ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ।