12 ਗ੍ਰਾਮ ਚਿੱਟੇ ਸਮੇਤ 3 ਨੌਜਵਾਨ ਕਾਬੂ
12 ਗ੍ਰਾਮ ਚਿੱਟੇ ਸਮੇਤ ਤਿੰਨ ਨੌਜਵਾਨ ਕਾਬੂ
Publish Date: Fri, 01 May 2026 04:24 PM (IST)
Updated Date: Sat, 02 May 2026 04:03 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਛਾਜਲੀ ਦੀ ਪੁਲਿਸ ਨੂੰ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਉਦੋਂ ਸਫਲਤਾ ਮਿਲੀ, ਜਦੋਂ ਤਿੰਨ ਨੌਜਵਾਨਾਂ ਨੂੰ 12 ਗ੍ਰਾਮ ਚਿੱਟੇ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਛਾਜਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਵੇਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਤੇ ਚੈਕਿੰਗ ਸਬੰਧੀ ਲਿੰਕ ਸੜਕ ਪਿੰਡ ਖੜਿਆਲ ਵੱਲ ਬਾਹੱਦ ਚੌਕੀ ਮਹਿਲਾਂ ਨੂੰ ਜਾ ਰਹੇ ਸੀ। ਜਦੋਂ ਉਸ ਪਾਰਟੀ ਪੈਟਰੋਲ ਪੰਪ ਤੋਂ ਇਕ ਕਿਲੋਮੀਟਰ ਅੱਗੇ ਬਾਹੱਦ ਖੜਿਆਲ ਪੁੱਜੀ। ਉਸ ਸਮੇਂ ਦੁਪਹਿਰ 2 ਵਜੇ ਤੋਂ ਬਾਅਦ ਸਨਾਮ ਵੱਲੋਂ ਇੱਕ ਮੋਟਰਸਾਈਕਲ ’ਤੇ 3 ਨੌਜਵਾਨ ਲੜਕੇ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਘਬਰਾ ਗਏ। ਜਦੋਂ ਮੋਟਰਸਾਈਕਲ ਨੂੰ ਪਿੱਛੇ ਮੋੜਨ ਲੱਗੇ ਤਾਂ ਉਸ ਸਮੇਂ ਮੋਟਰਸਾਈਕਲ ਬੰਦ ਹੋ ਗਿਆ। ਪਿੱਛੇ ਬੈਠੇ ਲੜਕੇ ਨੇ ਆਪਣੀ ਪਹਿਨੀ ਹੋਈ ਲੋਅਰ ਦੀ ਜੇਬ ਵਿੱਚੋਂ ਇੱਕ ਲਿਫਾਫੀ ਪਲਾਸਟਿਕ ਵਜਨਦਾਰ ਕੱਢ ਕੇ ਸੜਕ ਦੀ ਕੱਚੇ ਜਗ੍ਹਾ ’ਤੇ ਸੁੱਟ ਦਿੱਤੀ। ਜਿਸ ਨੂੰ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ-ਪਤਾ ਪੁੱਛਿਆ। ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਹੈਪੀ ਸਿੰਘ ਵਾਸੀ ਉਗਰਾਹਾਂ, ਮੋਟਰਸਾਈਕਲ ਚਾਲਕ ਨੇ ਚਮਕੌਰ ਸਿੰਘ ਉਰਫ ਲਵੀ ਉਗਰਾਹਾਂ ਤੇ ਵਿਚਕਾਰ ਬੈਠੇ ਨੇ ਜਸਕਰਨ ਸਿੰਘ ਵਾਸੀ ਪਿੰਡ ਉਗਰਾਹਾ, ਥਾਣਾ ਛਾਜਲੀ ਦੱਸਿਆ। ਪਲਾਸਟਿਕ ਲਿਫਾਫੀ ਨੂੰ ਚੈੱਕ ਕਰਨ ’ਤੇ ਉਸ ਵਿੱਚੋਂ 12 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਕੀਤਾ ਗਿਆ। ਉਪਰੋਕਤ ਤਿੰਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ ਹੈ।