ਕਾਰ ਸੜਕ ਕਿਨਾਰੇ ਪਲਟੀ, ਤਿੰਨ ਜ਼ਖ਼ਮੀ
ਕਾਰ ਸੜਕ ਕਿਨਾਰੇ ਪਲਟੀ, ਤਿੰਨ ਜ਼ਖਮੀ
Publish Date: Thu, 26 Mar 2026 05:08 PM (IST)
Updated Date: Thu, 26 Mar 2026 05:14 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਚੰਗੇਰਾ ਨੇੜੇ ਇਕ ਕਾਰ ਅੱਗੇ ਅਚਾਨਕ ਅਵਾਰਾ ਪਸ਼ੂ ਆ ਜਾਣ ਕਾਰਨ ਖਦਾਨਾ ਵਿਚ ਪਲਟ ਗਈ। ਇਸ ਹਾਦਸੇ ਵਿਚ ਕਾਰ ਸਵਾਰ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਹਰਿਆਣਾ ਦੇ ਤਿੰਨ ਵਿਅਕਤੀ ਕਾਰ ’ਚ ਸਵਾਰ ਹੋ ਕੇ ਬਨੂੜ ਤੋਂ ਵਾਇਆ ਤੇਪਲਾ ਹੋ ਕੇ ਅੰਬਾਲਾ ਜਾ ਰਹੇ ਸਨ। ਜਦੋਂ ਇਹ ਕਾਰ ਸਵਾਰ ਪਿੰਡ ਚੰਗੇਰਾ ਦੇ ਬੱਸ ਅੱਡੇ ਨੇੜੇ ਪੁੱਜੇ ਤਾਂ ਕਾਰ ਅੱਗੇ ਅਚਾਨਕ ਅਵਾਰਾ ਪਸ਼ੂ ਆ ਗਿਆ। ਜਦੋਂ ਕਾਰ ਚਾਲਕ ਨੇ ਪਸ਼ੁ ਨੂੰ ਬਚਾਉਣ ਲਈ ਬਰੇਕ ਲਗਾਈ ਤਾਂ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਤੇ ਕਾਰ ਸੜਕ ਕਿਨਾਰੇ ਖਦਾਨਾ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨਾਂ ਨੂੰ ਇਕੱਠੇ ਹੋਏ ਰਾਹਗੀਰਾਂ ਨੇ ਚੁੱਕ ਕੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।