ਗੁਰਦੁਆਰਾ ਸਾਹਿਬ ’ਚੋਂ ਜੁੱਤੀਆਂ ਚੋਰੀ ਕਰਨ ਵਾਲੇ ਕਾਬੂ
ਗੁਰਦੁਆਰਾ ਸਾਹਿਬ ’ਚੋਂ ਜੁੱਤੀਆਂ ਚੋਰੀ ਕਰਨ ਵਾਲੇ ਕਾਬੂ
Publish Date: Tue, 05 May 2026 05:37 PM (IST)
Updated Date: Tue, 05 May 2026 05:38 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ਰਧਾਲੂ ਦੀ ਵਿਦੇਸ਼ੀ ਜੁੱਤੀ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸਬੰਧੀ ਸ਼ਿਕਾਇਤ ਅਮਰਜੀਤ ਸਿੰਘ ਵਾਸੀ ਪਿੰਡ ਡੇਰਾ ਮੀਰ ਮੇਰਾ ਵੱਲੋਂ ਕੀਤੀ ਗਈ ਸੀ। ਮੁਦਈ ਨੇ ਪੁਲਿਸ ਨੂੰ ਦੱਸਿਆ ਕਿ ਉਹ 1 ਮਈ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ, ਜਿੱਥੇ ਮੈਨੇਜਰ ਦੇ ਦਫ਼ਤਰ ਦੇ ਨੇੜਿਓਂ ਉਸ ਦੇ ਵਿਦੇਸ਼ੀ ਸਕੈਚਰ ਦੇ ਬੂਟ ਚੋਰੀ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਸੰਦੀਪ ਅਤੇ ਭਗਵਾਨ ਸਹਾਏ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਹੋਈ ਜੁੱਤੀ ਵੀ ਬਰਾਮਦ ਕਰ ਲਈ ਹੈ।