ਚੋਰਾਂ ਨੇ ਤਾਲੇ ਭੰਨ ਕੇ ਨਕਦੀ ਤੇ ਗਹਿਣੇ ਕੀਤੇ ਚੋਰੀ
ਚੋਰਾਂ ਨੇ ਤਾਲੇ ਭੰਨ ਕੇ ਨਗਦੀ ਤੇ ਗਹਿਣੇ ਕੀਤੇ ਚੋਰੀ
Publish Date: Sun, 26 Apr 2026 06:44 PM (IST)
Updated Date: Mon, 27 Apr 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਨੇੜਲੇ ਪਿੰਡ ਚੰਗਾਲੀਵਾਲਾ ’ਚ ਚੋਰੀ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਬਲਦੀਪ ਸਿੰਘ ਵਾਸੀ ਸੰਗਤਪੁਰਾ ਆਪਣੀ ਪਤਨੀ ਸਮੇਤ ਸ਼ਨਿੱਚਰਵਾਰ ਦੁਪਹਿਰ 12:15 ਵਜੇ ਆਪਣੇ ਘਰ ਨੂੰ ਤਾਲਾ ਲਾ ਕੇ ਕਿਸੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸਨ। ਜਦੋਂ ਉਹ ਸ਼ਾਮ ਸਾਢੇ 7 ਵਜੇ ਵਾਪਸ ਘਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਅਣਪਛਾਤੇ ਚੋਰ ਮਕਾਨ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਤੇ ਕਮਰਿਆਂ ਦੇ ਮੇਨ ਤਾਲੇ ਤੋੜ ਦਿੱਤੇ। ਚੋਰਾਂ ਨੇ ਘਰ ਅੰਦਰ ਪਈਆਂ ਦੋ ਅਲਮਾਰੀਆਂ ਤੇ ਤਿੰਨ ਬੌਕਸ ਬੈਡ ਖੋਲ੍ਹ ਕੇ ਸਾਮਾਨ ਦੀ ਫੋਲਾ-ਫਰਾਲੀ ਕੀਤੀ ਤੇ ਘਰ ਵਿਚੋਂ 8-9 ਤੋਲੇ ਸੋਨੇ ਤੋਂ ਇਲਾਵਾ ਚਾਂਦੀ ਦੇ ਗਹਿਣੇ, 2 ਲੱਖ ਰੁਪਏ ਨਕਦ ਤੇ ਕੁਝ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲਹਿਰਾਗਾਗਾ ਦੀ ਪੁਲਿਸ ਮੌਕੇ ’ਤੇ ਫੋਰੈਂਸਿਕ ਟੀਮ ਪਹੁੰਚੀ ਤੇ ਘਟਨਾ ਸਥਾਨ ਤੋਂ ਫਿੰਗਰਪ੍ਰਿੰਟ ਲਏ ਤੇ ਘਟਨਾ ਦਾ ਜਾਇਜ਼ਾ ਲਿਆ। ਪੀੜਤ ਬਲਦੀਪ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਜਾਵੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਚੋਰਾਂ ਨੂੰ ਜਲਦੀ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾਵੇਗਾ।