ਬਜ਼ੁਰਗ ਔਰਤ ਦੇ ਕਤਲ ਮਾਮਲੇ ’ਚ ਪੀੜਤ ਪਰਿਵਾਰ ਨੇ ਤੀਸਰੀ ਵਾਰ ਦਿੱਤਾ ਧਰਨਾ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ
ਪਿੰਡ ਰੌਂਗਲਾ ਵਿਖੇ ਬਜ਼ੁਰਗ ਔਰਤ ਦੀ ਕੁੱਟਮਾਰ ਕਰਕੇ ਕਤਲ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ’ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਖ਼ਿਲਾਫ਼ ਧਰਨਾ ਦਿੱਤਾ ਗਿਆ ਹੈ। ਪੇੜਤ ਪਰਿਵਾਰ ਵੱਲੋਂ ਦੁਪਹਿਰ ਸਮੇਂ ਪਟਿਆਲਾ ਦੇਖੋ ਆਰਾ ਚੌਂਕ ਵਿੱਚ ਧਰਨਾ ਦਿੰਦਿਆਂ ਮਾਮਲੇ ਵਿੱਚ ਨਾਮਜ਼ਦ ਸਰਪੰਚ ਦੇ ਲੜਕੇ ਸਮੇਤ ਹੋਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
Publish Date: Thu, 26 Feb 2026 12:54 PM (IST)
Updated Date: Thu, 26 Feb 2026 12:57 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਪਿੰਡ ਰੌਂਗਲਾ ਵਿਖੇ ਬਜ਼ੁਰਗ ਔਰਤ ਦੀ ਕੁੱਟਮਾਰ ਕਰਕੇ ਕਤਲ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ’ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਖ਼ਿਲਾਫ਼ ਧਰਨਾ ਦਿੱਤਾ ਗਿਆ ਹੈ। ਪੇੜਤ ਪਰਿਵਾਰ ਵੱਲੋਂ ਦੁਪਹਿਰ ਸਮੇਂ ਪਟਿਆਲਾ ਦੇਖੋ ਆਰਾ ਚੌਂਕ ਵਿੱਚ ਧਰਨਾ ਦਿੰਦਿਆਂ ਮਾਮਲੇ ਵਿੱਚ ਨਾਮਜ਼ਦ ਸਰਪੰਚ ਦੇ ਲੜਕੇ ਸਮੇਤ ਹੋਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਚੱਲ ਰਹੇ ਹਨ। ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਪਰਿਵਾਰ ਨੂੰ ਤੀਸਰੀ ਵਾਰ ਧਰਨਾ ਲਗਾਉਣਾ ਪਿਆ ਹੈ। ਪੀੜਿਤ ਪਰਿਵਾਰ ਅਨੁਸਾਰ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਵਾਰ-ਵਾਰ ਭਰੋਸਾ ਦੇਣ ਤੋਂ ਬਾਅਦ ਵੀ ਅੱਜ ਤੱਕ ਕਿਸੇ ਨੂੰ ਫੜ ਨਹੀਂ ਸਕੀ ਹੈ।
ਦੋਸ਼ ਹੈ ਕਿ ਸਿਆਸੀ ਦਬਾਅ ਕਰਕੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਧਰਨਾਕਾਰੀ ਨੇ ਕਿਹਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਧਰਨਾ ਜਾਰੀ ਰਹੇਗਾ। ਸ਼ਹਿਰ ਦੇ ਪ੍ਰਮੁੱਖ ਚੌਂਕ ਵਿੱਚ ਲੱਗੇ ਇਸ ਧਰਨੇ ਕਰਕੇ ਚਾਰੇ ਪਾਸੇ ਟਰੈਫਿਕ ਜਾਮ ਹੋ ਗਿਆ ਹੈ ਅਤੇ ਆਸ ਪਾਸ ਦੀਆਂ ਸੜਕਾਂ ’ਤੇ ਵੀ ਆਵਾਜਾਈ ਵਿਵਸਥਾ ਵਿਗੜ ਗਈ ਹੈ।